Reliance jio ਦੇ 250 ਤੋਂ ਘੱਟ ਕੀਮਤ ਵਾਲੇ ਪੰਜ ਪਲਾਨ, ਜਾਣੋਂ ਕਿਸ ਕਿੰਨਾ ਹੈ ਫਾਇਦਾ
ਗ੍ਰਾਹਕ ਇਨ੍ਹਾਂ ਪਲਾਨਸ ਨੂੰ ਜੀਓ ਐੱਪ ਅਤੇ ਵੈੱਬਸਾਈਟ ਦੇ ਜ਼ਰੀਏ ਰਿਚਾਰਜ ਕਰਵਾ ਸਕਦੇ ਹਨ।
ਜੇਕਰ ਤੁਸੀਂ ਜੀਓ ਯੂਜਰ ਹੋ ਅਤੇ ਘੱਟ ਕੀਮਤ ਵਾਲੇ ਪ੍ਰੀਪੇਡ ਪਲਾਨ ਦੀ ਤਲਾਸ਼ ਕਰ ਰਹੇ ਹੋ ਤਾਂ ਅਸੀਂ ਤਹਾਨੂੰ ਇੱਥੇ ਟੌਪ 5 ਪਲਾਨ ਦੀ ਲਿਸਟ ਦੱਸਣ ਜਾ ਰਹੇ ਹਾਂ। ਜਿਹੜੇ ਪਲਾਨ ਵਿਚ ਡਾਟਾ, ਕਾਲਿੰਗ ਅਤੇ ਐੱਸ,ਐੱਮ,ਐੱਸ ਦੀ ਸੁਵਿਧਾ ਮਿਲਦੀ ਹੈ।
98 ਰੁਪਏ ਵਾਲਾ ਪਲਾਨ : ਇਸ ਪਲਾਨ ਵਿਚ ਯੂਜਰਾਂ ਨੂੰ 28 ਦਿਨਾਂ ਦੀ ਵੈਲਡਿਟੀ ਤੇ 2 GB ਤੱਕ ਦਾ ਡਾਟਾ ਵਰਤੋ ਕਰਨ ਲਈ ਮਿਲਦਾ ਹੈ ਅਤੇ ਨਾਲ ਹੀ ਅਨ-ਲਿਮਟਡ ਕਾਲਿੰਗ ਕਰਨ ਦੀ ਸਹੂਲਤ ਵੀ ਮਿਲਦੀ ਹੈ। ਇਥੇ ਦੱਸ ਦੱਈਏ ਕਿ ਦੂਸਰੇ ਨੈਟਵਰਕਰ ਨਾਲ ਗੱਲ ਕਰਨ ਦੇ ਲਈ ਗ੍ਰਹਕਾਂ ਨੂੰ 6 ਪੈਸੇ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਦੇ ਨਾਲ ਹੀ ਇਸ ਪਲਾਨ ਵਿਚ 300SMS ਵੀ ਫ੍ਰੀ ਕਰਨ ਨੂੰ ਮਿਲਦੇ ਹਨ।
129 ਰੁਪਏ ਵਾਲਾ ਪਲਾਨ : ਇਸ ਯੋਜਨਾ 'ਚ ਵੀ 2 ਜੀਬੀ ਡਾਟਾ 28 ਦਿਨਾਂ ਦੀ ਵੈਧਤਾ ਦੇ ਲਈ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 1000 ਮਿੰਟ ਅਨਲਿਮਟਡ ਆਨ-ਨੈੱਟ ਕਾਲਿੰਗ ਅਤੇ ਆਫ-ਨੈੱਟ ਕਾਲਿੰਗ ਲਈ ਦਿੱਤੇ ਜਾਂਦੇ ਹਨ ਅਤੇ ਨਾਲ ਹੀ ਇਸ ਵਿਚ 300SMS ਅਤੇ Jio ਐਪਸ ਦੀ ਮੁਫਤ ਪਹੁੰਚ ਮਿਲਦੀ ਹੈ।
149 ਰੁਪਏ ਵਾਲਾ ਪਲਾਨ : ਇਹ ਯੋਜਨਾ ਰੋਜ਼ਾਨਾ ਡਾਟਾ ਲਾਭ ਵਿਚ ਆਉਂਦੀ ਹੈ। ਇਸ ਯੋਜਨਾ ਵਿੱਚ ਗਾਹਕਾਂ ਨੂੰ ਦਿਨ ਦੇ 24 ਘੰਟੇ ਦੀ ਵੈਧਤਾ ਦੇ ਦੌਰਾਨ ਰੋਜ਼ਾਨਾ 1GB ਡਾਟਾ ਮਿਲਦਾ ਹੈ। ਇਸ ਵਿਚ ਅਨਲਿਮਟਿਡ ਆਨ-ਨੈੱਟ ਕਾਲਿੰਗ ਵੀ ਦਿੱਤੀ ਗਈ ਹੈ. ਉਸੇ ਸਮੇਂ, 300 ਮਿੰਟ ਆਫ-ਨੈੱਟ ਕਾਲਿੰਗ ਲਈ ਉਪਲਬਧ ਹਨ। ਇਸ ਤੋਂ ਇਲਾਵਾ ਰੋਜ਼ਾਨਾ 100 ਐਸ ਐਮ ਐਸ ਅਤੇ ਜੀਓ ਐਪਸ ਦੀ ਮੁਫਤ ਪਹੁੰਚ ਵੀ ਪ੍ਰਦਾਨ ਕੀਤੀ ਜਾਂਦੀ ਹੈ।
199 ਵਾਲਾ ਪਲਾਨ : ਇਸ ਪਲਾਨ ਵਿਚ ਵੀ 28 ਦਿਨਾਂ ਦੀ ਵੈਧਤਾ ਦੇ ਨਾਲ ਰੋਜ਼ਾਨਾ 1.50 GB ਡਾਟਾ ਮਿਲਦਾ ਹੈ ਅਤੇ ਨਾਲ ਹੀ ਅਨਲਿਮਟਿਡ ਆਨ-ਨੈੱਟ ਕਾਲਿੰਗ ਦਿੱਤੀ ਜਾਂਦੀ ਹੈ ਅਤੇ ਆਫ-ਨੈੱਟ ਕਾਲਿੰਗ ਦੇ ਲਈ 1000 ਮਿੰਟ ਦਿੱਤੇ ਜਾਂਦੇ ਹਨ। ਇਸ ਤੋਂ ਬਿਨਾ ਹਰ-ਰੋਜ਼ 100SMS ਕਰਨ ਲਈ ਵੀ ਮਿਲਦੇ ਹਨ।
249 ਰੁਪਏ ਵਾਲਾ ਪਲਾਨ : ਇਸ ਪਲਾਨ ਵਿਚ 2 GB ਡਾਟਾ ਰੋਜ਼ਾਨਾ ਦੇ ਹਿਸਾਬ ਨਾਲ 28 ਦਿਨਾਂ ਲਈ ਦਿੱਤਾ ਜਾਂਦਾ ਹੈ। ਨਾਲ ਹੀ ਇਸ ਵਿਚ ਫ੍ਰੀ ਆਨ-ਨੈੱਟ ਕਾਲਿੰਗ ਅਤੇ ਆਫ਼-ਨੈੱਟ ਕਾਲਿੰਗ ਲਈ 1000 ਮਿੰਟ ਦਿੱਤੇ ਜਾਂਦੇ ਹਨ। ਇਸ ਤੋਂ ਬਿਨਾ ਹਰ-ਰੋਜ਼ 100SMS ਕਰਨ ਲਈ ਵੀ ਮਿਲਦੇ ਹਨ। ਗ੍ਰਾਹਕ ਇਨ੍ਹਾਂ ਪਲਾਨਸ ਨੂੰ ਜੀਓ ਐੱਪ ਅਤੇ ਵੈੱਬਸਾਈਟ ਦੇ ਜ਼ਰੀਏ ਰਿਚਾਰਜ ਕਰਵਾ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।