ਉਤਰ ਪ੍ਰਦੇਸ਼: ਜ਼ਹਿਰੀਲੀ ਸ਼ਰਾਬ ਪੀਣ ਕਾਰਨ 5 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਧੀ ਦਰਜਨ ਤੋਂ ਵੱਧ ਦੀ ਹਾਲਤ ਵਿਗੜੀ

Alcohal

ਹਾਥਰਸ: ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਦੇ ਥਾਣਾ ਹਾਥਰਸ ਗੇਟ ਖੇਤਰ ਦੇ ਪਿੰਡ ਨਗਲਾ ਸਿੰਘੀ ਵਿੱਚ ਸ਼ੱਕੀ ਹਾਲਤ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਅੱਧੀ ਦਰਜਨ ਤੋਂ ਵੱਧ ਸਥਿਤੀ ਵਿਗੜ ਗਈ। ਇਨ੍ਹਾਂ ਵਿਚੋਂ ਕੁਝ ਨੂੰ ਇਲਾਜ ਲਈ ਅਲੀਗੜ ਭੇਜਿਆ ਗਿਆ ਹੈ।

ਮੌਤ ਦਾ ਕਾਰਨ ਇਕ ਵਿਅਕਤੀ ਦੁਆਰਾ ਉਨ੍ਹਾਂ ਸਾਰਿਆਂ ਨੂੰ  ਜਹਿਰੀਲੀ ਸ਼ਰਾਬ ਪਿਉਣਾ ਦੱਸਿਆ ਜਾ ਰਿਹਾ ਹੈ। ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਥਾਣਾ ਹਾਥਰਸ ਗੇਟ ਖੇਤਰ ਦੇ ਪਿੰਡ ਨਗਲਾ ਸਿੰਘੀ ਵਿਚ 26 ਅਪ੍ਰੈਲ ਦੀ ਸ਼ਾਮ ਨੂੰ ਕੁਝ ਵਿਅਕਤੀਆਂ ਨੇ ਆਪਣੇ ਪਰਿਵਾਰਕ ਦੇਵਤੇ ਦੀ ਪੂਜਾ ਕੀਤੀ।

ਇਹ ਪ੍ਰਥਾ ਹੈ ਕਿ ਉਥੋਂ ਦੇ ਲੋਕ ਦੇਵਤੇ ਨੂੰ ਸ਼ਰਾਬ ਭੇਟ ਕਰਦੇ ਹਨ ਅਤੇ ਇਸ ਨੂੰ ਦੁਬਾਰਾ ਪ੍ਰਸਾਦ ਦੇ ਤੌਰ ਤੇ ਪ੍ਰਾਪਤ ਕਰਦੇ ਹਨ। ਇਲਜ਼ਾਮ ਹੈ ਕਿ ਪਿੰਡ ਦੇ ਰਾਮਹਾਰੀ ਨੇ ਇਨ੍ਹਾਂ ਲੋਕਾਂ ਨੂੰ ਦੇਸੀ ਸ਼ਰਾਬ ਵੇਚੀ। ਇਸ ਸ਼ਰਾਬ ਨੂੰ ਪੀਣ ਨਾਲ ਬਹੁਤ ਸਾਰੇ ਲੋਕਾਂ ਦੀ ਸਥਿਤੀ ਵਿਗੜ ਗਈ।

ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਮੰਗਲਵਾਰ ਦੁਪਹਿਰ ਨੂੰ ਸਿਹਤ ਖਰਾਬ ਹੋ ਗਈ ਅਤੇ ਪਿੰਡ ਵਿੱਚ ਉਸਦੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਉਸਨੂੰ ਪਿੰਡ ਵਿੱਚ ਹੀ ਦਫਨਾ ਦਿੱਤਾ। ਚਾਰ ਹੋਰ ਲੋਕਾਂ ਦੀ ਸਿਹਤ ਵਿਗੜ ਗਈ ਅਤੇ ਮੰਗਲਵਾਰ ਸ਼ਾਮ ਨੂੰ ਉਹਨਾਂ ਦੀ ਮੌਤ ਹੋ ਗਈ। ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਹੈ।ਇਸ ਵਿੱਚ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੈ।