Amrita Pandey Death: ਪਤੀ ਮੁੰਬਈ ਪਰਤਿਆ, ਬਿਹਾਰ 'ਚ ਲਟਕਦੀ ਮਿਲੀ ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਲਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਿਲਮ ਨਿਰਮਾਤਾ ਚੰਦਰਮਣੀ ਨਾਲ ਵਿਆਹ ਕਰਕੇ ਡਿਪ੍ਰੈਸ਼ਨ ਵਿੱਚ ਸੀ ਅਦਾਕਾਰਾ

Amrita Pandey Dies

Amrita Pandey Death: ਭੋਜਪੁਰੀ ਅਦਾਕਾਰਾ ਅੰਨਪੂਰਨਾ ਉਰਫ ਅੰਮ੍ਰਿਤਾ ਪਾਂਡੇ ਨੇ ਸ਼ਨੀਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਫਾਹੇ ਤੋਂ ਲਾਹ ਕੇ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਹੈ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। 

ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਫਿਲਮ ਨਿਰਮਾਤਾ-ਨਿਰਦੇਸ਼ਕ ਪਤੀ ਚੰਦਰਮਣੀ ਨਾਲ ਰਿਸ਼ਤਿਆਂ ਵਿੱਚ ਦਰਾਰ ਕਾਰਨ ਦੋ ਸਾਲਾਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ। ਇਹ ਘਟਨਾ ਆਦਮਪੁਰ ਘਾਟ ਰੋਡ 'ਤੇ ਸਥਿਤ ਦਿਵਿਆਧਾਮ ਅਪਾਰਟਮੈਂਟ ਦੀ ਹੈ। 

ਉਧਰ, ਸੂਚਨਾ ਮਿਲਦੇ ਹੀ ਥਾਣਾ ਜੋਗਸਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਹੈ। ਟੀਮ ਨੇ ਆ ਕੇ ਸਾਰੇ ਸਬੂਤ ਇਕੱਠੇ ਕੀਤੇ ਅਤੇ ਆਪਣੇ ਨਾਲ ਲੈ ਗਏ।

ਜਦੋਂ ਪੁਲਿਸ ਨੇ ਉਸ ਦੇ ਮੋਬਾਈਲ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ ਅੰਮ੍ਰਿਤਾ ਨੇ ਸਵੇਰੇ 10.15 ਵਜੇ ਆਪਣੇ ਵਟਸਐਪ 'ਤੇ ਸਟੇਟਸ ਲਗਾਇਆ ਸੀ। ਲਿਖਿਆ ਸੀ, "ਦੋ ਕਿਸ਼ਤੀਆਂ 'ਤੇ ਸਵਾਰ ਸੀ ਉਸਦੀ ਜ਼ਿੰਦਗੀ? ਅਸੀਂ ਕਿਸ਼ਤੀ ਡੁੱਬਾ ਕੇ ਉਸਦਾ ਸਫ਼ਰ ਆਸਾਨ ਕਰ ਦਿੱਤਾ।"

ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ 'ਚ ਜੁਟੀ ਪੁਲਿਸ

ਪੁਲਿਸ ਇਸ ਸਟੇਟਸ ਰਾਹੀਂ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿਟੀ ਐਸਪੀ ਸ਼੍ਰੀ ਰਾਜ ਨੇ ਕਿਹਾ ਕਿ ਪੁਲਿਸ ਇਸ ਪੂਰੇ ਹਾਈ ਪ੍ਰੋਫਾਈਲ ਮਾਮਲੇ ਦੀ ਉੱਚ ਪੱਧਰੀ ਜਾਂਚ ਕਰੇਗੀ। ਇਸ ਸਬੰਧੀ ਐਸਪੀ ਆਨੰਦ ਕੁਮਾਰ ਦੀਆਂ ਹਦਾਇਤਾਂ ’ਤੇ ਟੀਮ ਦਾ ਗਠਨ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ। 

ਹੁਣ ਵੱਡਾ ਸਵਾਲ ਇਹ ਹੈ ਕਿ ਭੋਜਪੁਰੀ ਫਿਲਮ ਇੰਡਸਟਰੀ 'ਚ ਮੁਕਾਮ ਹਾਸਿਲ ਕਰ ਚੁੱਕੀ ਅਭਿਨੇਤਰੀ ਦੀ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਬਾਅਦ ਰਹੱਸਮਈ ਢੰਗ ਨਾਲ ਮੌਤ ਹੋ ਗਈ ਅਤੇ ਉਹ ਕਾਫੀ ਦਿਨਾਂ ਤੋਂ ਡਿਪਰੈਸ਼ਨ ਵਾਲਾ ਸਟੇਟਸ ਪੋਸਟ ਕਰਦੀ ਹੈ ਪਰ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਦੱਸ ਦੇਈਏ ਕਿ 2022 ਵਿੱਚ ਅੰਮ੍ਰਿਤਾ ਦਾ ਵਿਆਹ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਰਹਿਣ ਵਾਲੇ ਚੰਦਰਮਣੀ ਝਾਂਗੜੇ ਨਾਲ ਹੋਇਆ ਸੀ। ਉਹ ਐਨੀਮੇਸ਼ਨ ਦਾ ਕੰਮ ਕਰਦਾ ਸੀ। ਵਿਆਹ ਤੋਂ ਬਾਅਦ ਦੋਵੇਂ ਮੁੰਬਈ 'ਚ ਰਹਿਣ ਲੱਗੇ। 12 ਅਪ੍ਰੈਲ ਨੂੰ ਉਹ ਵੱਡੀ ਭੈਣ ਵੀਨਾ ਪਾਂਡੇ ਦੇ ਵਿਆਹ 'ਚ ਸ਼ਾਮਲ ਹੋਣ ਆਈ ਸੀ। 18 ਅਪ੍ਰੈਲ ਨੂੰ ਵਿਆਹ ਤੋਂ ਬਾਅਦ ਉਹ ਭਾਗਲਪੁਰ 'ਚ ਹੀ ਰੁਕ ਗਈ ਪਰ ਉਸਦਾ ਪਤੀ ਮੁੰਬਈ ਵਾਪਸ ਚਲਾ ਗਿਆ। 

ਸ਼ਨੀਵਾਰ ਨੂੰ ਅੰਮ੍ਰਿਤਾ ਦੇਰ ਨਾਲ ਉੱਠੀ। ਸਭ ਕੁਝ ਆਮ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਸਟੇਟਸ ਵੀ ਪੋਸਟ ਕੀਤੇ। ਇਸ ਤੋਂ ਬਾਅਦ ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਡਿਪ੍ਰੈਸ਼ਨ 'ਚ ਸੀ। ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਉਹ ਬਹੁਤ ਚਿੰਤਤ ਸੀ। ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। 

ਜ਼ਿਕਰਯੋਗ ਹੈ ਕਿ ਅੰਮ੍ਰਿਤਾ ਪਾਂਡੇ ਮਸ਼ਹੂਰ ਭੋਜਪੁਰੀ ਅਭਿਨੇਤਾ ਖੇਸਰੀ ਲਾਲ ਯਾਦਵ ਨਾਲ ਫਿਲਮ ਦੀਵਾਨਪਨ ਵਿੱਚ ਕੰਮ ਕਰ ਚੁੱਕੀ ਹੈ ਅਤੇ ਮੀਡੀਆ ਦੀਆਂ ਸੁਰਖੀਆਂ ਵਿੱਚ ਵੀ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 22 ਅਪ੍ਰੈਲ ਨੂੰ ਉਸ ਦੀ ਭੈਣ ਬੀਨਾ ਦਾ ਵਿਆਹ ਸੀ, ਜਿਸ ਲਈ ਉਹ ਭਾਗਲਪੁਰ ਆਈ ਹੋਈ ਸੀ।