Gang Rape : ਮੇਘਾਲਿਆ 'ਚ ਆਦਿਵਾਸੀ ਲੜਕੀਆਂ ਨਾਲ ਗੈਂਗਰੇਪ, ਪ੍ਰਿਯਾਂਕ ਕਾਨੂੰਨਗੋ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

Gang Rape : ਮੇਘਾਲਿਆ 'ਚ ਆਦਿਵਾਸੀ ਲੜਕੀਆਂ ਨਾਲ ਗੈਂਗਰੇਪ, ਪ੍ਰਿਯਾਂਕ ਕਾਨੂੰਨਗੋ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ

priyank kanungo
ਲੜਕਿਆਂ ਨੂੰ ਬੰਨ੍ਹ ਕੇ ਕੁੱਟਿਆ 

ਲੜਕਿਆਂ ਨੂੰ ਬੰਨ੍ਹ ਕੇ ਕੁੱਟਿਆ 

Gang Rape : ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ.ਸੀ.ਪੀ.ਸੀ.ਆਰ.) ਦੇ ਚੇਅਰਮੈਨ ਪ੍ਰਿਯਾਂਕ ਕਾਨੂੰਨਗੋ ਨੇ ਐਤਵਾਰ ਨੂੰ ਮੇਘਾਲਿਆ ਦੇ ਦੱਖਣੀ ਪੱਛਮੀ ਗਾਰੋ ਹਿਲਜ਼ ਅਮਪਾਤੀ ਜ਼ਿਲੇ ਦਾ ਦੌਰਾ ਕੀਤਾ। 

ਉਨ੍ਹਾਂ ਨੇ ਆਪਣੀ ਟੀਮ ਸਮੇਤ ਚੇਂਗਾ ਬੇਂਗਾ ਮੇਲੇ ਵਿੱਚ ਹੋਏ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਮਿਲੇ ਅਤੇ ਫਿਰ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਇਸ ਬਾਰੇ 'ਚ ਪ੍ਰਿਯਾਂਕ ਕਾਨੂੰਗੋ ਨੇ ਐਕਸ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਹਮਲਾਵਰ ਗੈਰ-ਕਾਨੂੰਨੀ ਰੋਹਿੰਗਿਆ ਘੁਸਪੈਠੀਏ ਹੋ ਸਕਦੇ ਹਨ।

ਐਨਸੀਪੀਸੀਆਰ ਦੇ ਚੇਅਰਮੈਨ ਪ੍ਰਿਯਾਂਕ ਕਾਨੂੰਨਗੋ ਨੇ ਓਥੇ ਅਮਪਾਤੀ ਜ਼ਿਲ੍ਹੇ ਵਿੱਚ ਇੱਕ ਆਦਿਵਾਸੀ ਤਿਉਹਾਰ ਦੌਰਾਨ ਨਾਬਾਲਗ ਲੜਕੀਆਂ ਉੱਤੇ ਹਮਲੇ ਅਤੇ ਸਮੂਹਿਕ ਬਲਾਤਕਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ। 

ਨਾਬਾਲਗ ਲੜਕੀਆਂ ਨਾਲ ਸਮੂਹਿਕ ਬਲਾਤਕਾਰ

ਪ੍ਰਿਯਾਂਕ ਕਾਨੂੰਨਗੋ ਨੇ ਕਿਹਾ ਕਿ ਆਦਿਵਾਸੀ ਲੜਕੇ-ਲੜਕੀਆਂ 'ਤੇ ਹਮਲਾ ਕੀਤਾ ਗਿਆ। ਸਾਨੂੰ ਦੱਸਿਆ ਗਿਆ ਸੀ ਕਿ ਹਮਲਾਵਰ ਗੈਰ-ਕਾਨੂੰਨੀ ਰੋਹਿੰਗਿਆ ਘੁਸਪੈਠੀਏ ਹੋ ਸਕਦੇ ਹਨ। ਉਨ੍ਹਾਂ ਨੇ ਨਾ ਸਿਰਫ ਲੜਕਿਆਂ 'ਤੇ ਹਮਲਾ ਕੀਤਾ ਸਗੋਂ ਨਾਬਾਲਗ ਲੜਕੀਆਂ ਨਾਲ ਵੀ ਸਮੂਹਿਕ ਬਲਾਤਕਾਰ ਕੀਤਾ। ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

ਲੜਕਿਆਂ ਨੂੰ ਬੰਨ੍ਹ ਕੇ ਕੁੱਟਿਆ 

ਉਨ੍ਹਾਂ ਨੇ ਵੀਡੀਓ ਵਿਚ ਕਿਹਾ ਕਿ ਗੈਰ-ਕਾਨੂੰਨੀ ਰੋਹਿੰਗਿਆ ਘੁਸਪੈਠੀਆਂ ਨੇ ਲੜਕਿਆਂ ਤੋਂ ਮੋਬਾਈਲ ਫੋਨ, ਪੈਸੇ ਖੋਹ ਲਏ ਅਤੇ ਫਿਰ ਉਨ੍ਹਾਂ ਨੂੰ ਬੰਨ੍ਹ ਕੇ ਕੁੱਟਿਆ। ਉਨ੍ਹਾਂ ਨੇ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਵੀ ਕੀਤਾ। ਅੱਧੀ ਦਰਜਨ ਤੋਂ ਵੱਧ ਮੁਲਜ਼ਮ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਕਮਿਸ਼ਨ ਇਹ ਤੈਅ ਕਰੇਗਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।