UP News : ਈ-ਰਿਕਸ਼ਾ ਚਾਲਕ ਦੀ ਗਲਤੀ ਕਾਰਨ ਗਈ ਬਾਈਕ ਸਵਾਰ ਦੀ ਜਾਨ , CCTV 'ਚ ਕੈਦ ਹੋਇਆ ਹਾਦਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਟਨਾ ਤੋਂ ਬਾਅਦ ਈ-ਰਿਕਸ਼ਾ ਚਾਲਕ ਰਿਕਸ਼ਾ ਸਮੇਤ ਮੌਕੇ ਤੋਂ ਫਰਾਰ

Road Accident

UP News : ਯੂਪੀ ਦੇ ਪ੍ਰਯਾਗਰਾਜ ਵਿੱਚ ਇੱਕ ਦਰਦਨਾਕ ਹਾਦਸੇ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਜਿਥੇ ਇੱਕ ਈ-ਰਿਕਸ਼ਾ ਚਾਲਕ ਨੇ ਸਿੱਧਾ ਜਾ ਰਹੇ ਆਪਣੇ ਰਿਕਸ਼ੇ ਨੂੰ ਅਚਾਨਕ ਪਿੱਛੇ ਵੱਲ ਨੂੰ ਮੋੜ ਦਿੱਤਾ, ਜਿਸ ਕਾਰਨ ਬਾਈਕ ਸਵਾਰ ਦਾ ਮੋਟਰਸਾਈਕਲ , ਈ-ਰਿਕਸ਼ਾ ਨਾਲ ਟਕਰਾ ਗਿਆ। ਇਸ ਹਾਦਸੇ 'ਚ ਬਾਈਕ ਸਵਾਰ ਦੀ  ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸ਼ਹਿਰ ਦੇ ਨਵੇਂ ਪੁਲ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦਰਅਸਲ 'ਚ ਸ਼ਹਿਰ ਦੇ ਨਵੇਂ ਯਮੁਨਾ ਪੁਲ 'ਤੇ ਸ਼ਨੀਵਾਰ ਨੂੰ ਹੋਏ ਦਰਦਨਾਕ ਹਾਦਸੇ 'ਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਦੁਪਹਿਰ ਵੇਲੇ 21 ਸਾਲਾ ਬਾਈਕ ਸਵਾਰ ਆਕਾਸ਼ ਸਿੰਘ ਉਰਫ ਨੀਸ਼ੂ ਦੀ ਇਕ ਈ-ਰਿਕਸ਼ਾ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ।

ਈ-ਰਿਕਸ਼ਾ ਚਾਲਕ ਨੇ ਅਚਾਨਕ ਆਪਣਾ ਰਿਕਸ਼ਾ ਪੁਲ 'ਤੇ ਮੋੜ ਦਿੱਤਾ, ਜਿਸ ਕਾਰਨ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਆਕਾਸ਼ ਸਿੰਘ ਦਾ ਬਾਈਕ ਬੇਕਾਬੂ ਹੋ ਕੇ ਪਲਟ ਗਿਆ। ਘਟਨਾ ਤੋਂ ਬਾਅਦ ਆਕਾਸ਼ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।

ਇੰਨਾ ਹੀ ਨਹੀਂ ਘਟਨਾ ਤੋਂ ਬਾਅਦ ਈ-ਰਿਕਸ਼ਾ ਚਾਲਕ ਰਿਕਸ਼ਾ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਹਾਦਸੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਡਗੰਜ ਥਾਣੇ ਦੀ ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਇਸ ਘਟਨਾ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਪੁੱਤਰ ਅਸ਼ਵਨੀ ਸਿੰਘ ਵਾਸੀ ਚੱਕਾ ਨੈਨੀ, ਯਮੁਨਾਨਗਰ, ਪ੍ਰਯਾਗਰਾਜ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਸ਼ਨੀਵਾਰ ਨੂੰ ਉਹ ਕੰਪਨੀ ਦੇ ਕਿਸੇ ਕੰਮ ਲਈ ਗਿਆ ਹੋਇਆ ਸੀ। 

ਦੁਪਹਿਰ ਕਰੀਬ 12.40 ਵਜੇ ਜਿਵੇਂ ਹੀ ਉਹ ਬਾਈਕ 'ਤੇ ਘਰ ਪਰਤ ਰਿਹਾ ਸੀ ਤਾਂ ਨਵੇਂ ਯਮੁਨਾ ਪੁਲ 'ਤੇ ਉਸ ਦੀ ਬਾਈਕ ਇਕ ਈ-ਰਿਕਸ਼ਾ ਨਾਲ ਟਕਰਾ ਗਈ, ਜਿਸ ਕਾਰਨ ਉਹ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਨੈਨੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।