Aamir Khan News: ਆਮਿਰ ਖਾਨ ਦੇ ਬੁਲਾਰੇ ਨੇ ਅਦਾਕਾਰ ਨੂੰ ਗੁਰੂ ਨਾਨਕ ਦੇਵ ਜੀ ਵਿਖਾਉਂਦਾ ਪੋਸਟਰ ਜਾਅਲੀ ਦਸਿਆ
ਪੋਸਟਰ ’ਚ ਆਮਿਰ ਨੂੰ ਗੁਰੂ ਨਾਨਕ ਦੇ ਰੂਪ ’ਚ ਵਿਖਾਇਆ ਗਿਆ
Aamir Khan News: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੇ ਬੁਲਾਰੇ ਨੇ ਅੱਜ ਬਿਆਨ ਜਾਰੀ ਕਰ ਕੇ ਕਿਹਾ ਕਿ ਅਦਾਕਾਰ ਨੂੰ ਗੁਰੂ ਨਾਨਕ ਦੇਵ ਜੀ ਦਾ ਕਿਰਦਾਰ ਨਿਭਾਉਂਦਾ ਵਿਖਾਉਣ ਵਾਲਾ ਪੋਸਟਰ ਪੂਰੀ ਤਰ੍ਹਾਂ ਨਕਲੀ ਹੈ। ਪੋਸਟਰ ’ਚ ਆਮਿਰ ਨੂੰ ਗੁਰੂ ਨਾਨਕ ਦੇ ਰੂਪ ’ਚ ਵਿਖਾਇਆ ਗਿਆ ਹੈ ਅਤੇ ਇਕ ਕਿਹਾ ਗਿਆ ਹੈ ਇਸ ਬਣ ਰਹੀ ਫ਼ਿਲਮ ਦਾ ਟ੍ਰੇਲਰ ਜਲਦੀ ਹੀ ਆਉਣ ਵਾਲਾ ਹੈ। ਇਕ ਬਿਆਨ ’ਚ ਅਦਾਕਾਰ ਦੇ ਬੁਲਾਰੇ ਨੇ ਪ੍ਰਸ਼ੰਸਕਾਂ ਨੂੰ ਵੀ ਸੋਸ਼ਲ ਮੀਡੀਆ ’ਤੇ ਜਾਅਲੀ ਖ਼ਬਰਾਂ ਤੋਂ ਸਾਵਧਾਨ ਰਹਿਣ ਲਈ ਕਿਹਾ।
ਬਿਆਨ ’ਚ ਬੁਲਾਰੇ ਨੇ ਕਿਹਾ, ‘‘ਆਮਿਰ ਖਾਨ ਨੂੰ ਗੁਰੂ ਨਾਨਕ ਦੇ ਰੂਪ ’ਚ ਦਰਸਾਉਣ ਵਾਲਾ ਪੋਸਟਰ ਪੂਰੀ ਤਰ੍ਹਾਂ ਨਕਲੀ ਹੈ ਅਤੇ ਏ.ਆਈ. ਨਾਲ ਤਿਆਰ ਕੀਤਾ ਗਿਆ ਹੈ। ਆਮਿਰ ਖਾਨ ਦਾ ਅਜਿਹੇ ਕਿਸੇ ਵੀ ਪ੍ਰਾਜੈਕਟ ਨਾਲ ਕੋਈ ਸਬੰਧ ਨਹੀਂ ਹੈ। ਉਹ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਕਦੇ ਵੀ ਕਿਸੇ ਵੀ ਅਪਮਾਨਜਨਕ ਚੀਜ਼ ਦਾ ਹਿੱਸਾ ਨਹੀਂ ਬਣਨਗੇ। ਕਿਰਪਾ ਕਰ ਕੇ ਝੂਠੀਆਂ ਖ਼ਬਰਾਂ ਵਿਚ ਨਾ ਫਸੋ।’’
ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਆਮਿਰ ਦਾ ਇਕ ਫਰਜ਼ੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ’ਚ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੁਮਲਿਆਂ (ਝੂਠੇ ਵਾਅਦੇ) ਤੋਂ ਦੂਰ ਰਹਿਣ ਦੀ ਗੱਲ ਕਰ ਰਹੇ ਸਨ।