Jammu News: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਫ਼ੌਜ ਦੀ ਵਰਦੀ ਦੀ ਵਿਕਰੀ, ਸਿਲਾਈ ਅਤੇ ਭੰਡਾਰਨ ’ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਰੋਧੀ ਤੱਤਾਂ ਵਲੋਂ ਇਨ੍ਹਾਂ ਦੀ ਦੁਰਵਰਤੋਂ ਕਰਨ ਤੋਂ ਰੋਕਣ ਲਈ ਚੁੱਕਿਆ ਕਦਮ

Ban on sale, stitching and storage of army uniform in 'Kishtwar' of Jammu and Kashmir

ਜੰਮੂ : ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਫੌਜ ਦੀਆਂ ਵਰਦੀਆਂ ਅਤੇ ਜੰਗੀ ਛਾਪੇ ਵਾਲੇ ਕਪੜਿਆਂ ਦੀ ਵਿਕਰੀ, ਸਿਲਾਈ ਅਤੇ ਭੰਡਾਰਨ ’ਤੇ ਪਾਬੰਦੀ ਲਗਾਉਣ ਦੇ ਹੁਕਮ ਦਿਤੇ ਹਨ ਤਾਂ ਜੋ ਦੇਸ਼ ਵਿਰੋਧੀ ਤੱਤਾਂ ਵਲੋਂ ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।

ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਸ਼ਵਨ ਨੇ ਪਾਬੰਦੀ ਦੇ ਹੁਕਮ ਦਿਤੇ ਹਨ। ਉਨ੍ਹਾਂ ਅਪਣੇ ਹੁਕਮ ’ਚ ਕਿਹਾ, ‘‘ਜਦਕਿ ਵਿਨਾਸ਼ਕਾਰੀ ਤੱਤਾਂ ਵਲੋਂ ਪੈਦਾ ਕੀਤਾ ਗਿਆ ਇਹ ਖਤਰਾ ਜਨਤਕ ਸੁਰੱਖਿਆ, ਜਨਤਕ ਸ਼ਾਂਤੀ, ਸ਼ਾਂਤੀ ਅਤੇ ਸੁਰੱਖਿਆ ਲਈ ਇਕ ਸੰਭਾਵਤ ਖਤਰਾ ਹੈ ਜੋ ਤੁਰਤ ਰੋਕਥਾਮ ਦੀ ਮੰਗ ਕਰਦਾ ਹੈ।’’ (ਪੀਟੀਆਈ)