India's Got Latent controversy: ਅਦਾਲਤ ਨੇ ਰਣਵੀਰ ਨੂੰ ਪਾਸਪੋਰਟ ਵਾਪਸ ਕਰਨ ਦੇ ਦਿੱਤੇ ਹੁਕਮ
ਬੈਂਚ ਨੇ ਇਲਾਹਾਬਾਦੀਆ ਨੂੰ ਆਪਣਾ ਪਾਸਪੋਰਟ ਵਾਪਸ ਲੈਣ ਲਈ ਮਹਾਰਾਸ਼ਟਰ ਸਾਈਬਰ ਪੁਲਿਸ ਬਿਊਰੋ ਨਾਲ ਸੰਪਰਕ ਕਰਨ ਲਈ ਕਿਹਾ।
India's Got Latent controversy: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੋਡਕਾਸਟਰ ਰਣਵੀਰ ਇਲਾਹਾਬਾਦੀਆ (Ranveer Allahbadia) ਨੂੰ ਆਪਣਾ ਪਾਸਪੋਰਟ ਵਾਪਸ ਕਰਨ ਦੀ ਇਜਾਜ਼ਤ ਦੇ ਦਿੱਤੀ ਤਾਂ ਜੋ ਉਹ ਕੰਮ ਲਈ ਵਿਦੇਸ਼ ਜਾ ਸਕੇ।
ਅਸਾਮ ਅਤੇ ਮਹਾਰਾਸ਼ਟਰ ਸਰਕਾਰਾਂ ਵੱਲੋਂ ਇਲਾਹਾਬਾਦੀਆ ਵਿਰੁਧ ਜਾਂਚ ਪੂਰੀ ਹੋਣ ਦੀ ਗੱਲ ਕਹੇ ਜਾਣ ਤੋਂ ਬਾਅਦ ਜਸਟਿਸ ਸੂਰਿਆ ਕਾਂਤ ਅਤੇ ਐਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਸ਼ਰਤ ਵਿੱਚ ਢਿੱਲ ਦੇ ਦਿੱਤੀ।
ਬੈਂਚ ਨੇ ਇਲਾਹਾਬਾਦੀਆ ਨੂੰ ਆਪਣਾ ਪਾਸਪੋਰਟ (Passport) ਵਾਪਸ ਲੈਣ ਲਈ ਮਹਾਰਾਸ਼ਟਰ ਸਾਈਬਰ ਪੁਲਿਸ ਬਿਊਰੋ ਨਾਲ ਸੰਪਰਕ ਕਰਨ ਲਈ ਕਿਹਾ।
ਸੁਪਰੀਮ ਕੋਰਟ ਨੇ ਇਲਾਹਾਬਾਦੀਆ, ਜਿਸਨੂੰ 'ਬੀਅਰਬਾਈਸੈਪਸ' ਵਜੋਂ ਜਾਣਿਆ ਜਾਂਦਾ ਹੈ, ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੂੰ ਕਿਹਾ ਕਿ ਉਹ ਅਗਲੀ ਸੁਣਵਾਈ ਦੌਰਾਨ ਉਨ੍ਹਾਂ ਦੇ ਮੁਵੱਕਿਲ ਵਿਰੁੱਧ ਦਰਜ ਐਫਆਈਆਰਜ਼ ਨੂੰ ਇਕੱਠਾ ਕਰਨ ਅਤੇ ਉਨ੍ਹਾਂ ਨੂੰ ਇੱਕ ਥਾਂ 'ਤੇ ਲਿਆਉਣ ਦੀ ਉਨ੍ਹਾਂ ਦੀ ਬੇਨਤੀ 'ਤੇ ਵਿਚਾਰ ਕਰੇਗੀ।
ਅਦਾਲਤ ਨੇ 18 ਫਰਵਰੀ ਨੂੰ ਯੂਟਿਊਬ (Youtube) 'ਤੇ ਪ੍ਰਸਾਰਿਤ ਇੱਕ ਪ੍ਰੋਗਰਾਮ ਦੌਰਾਨ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੇ ਸਬੰਧ ਵਿੱਚ ਇਲਾਹਾਬਾਦੀਆ ਨੂੰ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੱਤੀ ਸੀ ਅਤੇ ਉਸਨੂੰ ਆਪਣਾ ਪਾਸਪੋਰਟ ਠਾਣੇ ਦੇ ਨੋਡਲ ਸਾਈਬਰ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਸੀ।
ਅਦਾਲਤ ਨੇ 3 ਮਾਰਚ ਨੂੰ ਪੋਡਕਾਸਟਰ ਇਲਾਹਾਬਾਦੀਆ ਨੂੰ ਆਪਣੇ 'ਦਿ ਰਣਵੀਰ ਸ਼ੋਅ' ('The Ranveer Show') ਨੂੰ ਇਸ ਸ਼ਰਤ 'ਤੇ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੱਤੀ ਸੀ ਕਿ ਉਹ "ਨੈਤਿਕਤਾ ਅਤੇ ਸ਼ਿਸ਼ਟਾਚਾਰ" ਬਣਾਈ ਰੱਖੇਗਾ ਅਤੇ ਇਸਨੂੰ (ਸ਼ੋਅ) ਹਰ ਉਮਰ ਦੇ ਦਰਸ਼ਕਾਂ ਲਈ ਢੁਕਵਾਂ ਬਣਾਏਗਾ।
ਕਾਮੇਡੀਅਨ ਸਮੈ ਰੈਨਾ ਦੇ ਯੂਟਿਊਬ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' (India's Got Latent) 'ਤੇ ਪਾਲਣ-ਪੋਸ਼ਣ ਅਤੇ ਜਿਨਸੀ ਸਬੰਧਾਂ 'ਤੇ ਟਿੱਪਣੀਆਂ ਲਈ ਇਲਾਹਾਬਾਦੀਆ 'ਤੇ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਇਲਾਹਾਬਾਦੀਆ ਅਤੇ ਰੈਨਾ ਤੋਂ ਇਲਾਵਾ, ਅਸਾਮ ਵਿੱਚ ਦਰਜ ਕੀਤੇ ਗਏ ਮਾਮਲੇ ਵਿੱਚ ਨਾਮਜ਼ਦ ਹੋਰਨਾਂ ਵਿੱਚ ਕਾਮੇਡੀਅਨ ਆਸ਼ੀਸ਼ ਚੰਚਲਾਨੀ, ਜਸਪ੍ਰੀਤ ਸਿੰਘ ਅਤੇ ਅਪੂਰਵਾ ਮਖੀਜਾ ਸ਼ਾਮਲ ਹਨ।
(For more news apart from Supreme Court orders Ranveer Allahbadia to return passport News in Punjabi, stay tuned to Rozana Spokesman)