ਰਾਹੁਲ ਗਾਂਧੀ ਨੂੰ ਲੈ ਕੇ ਸ਼ੋਭਾ ਡੇ ਨੇ ਕੀਤਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੋਭਾ ਡੇ ਦੇ ਇਸ ਟਵੀਟ ਨੂੰ ਲੱਖਾਂ ਲੋਕ ਪੜ੍ਹ ਰਹੇ ਹਨ

Rahul Gandhi

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇਤਾ ਦੇ ਪਦ ਤੋਂ ਅਸਤੀਫ਼ਾ ਲੈਣ ਲਈ ਅੜੇ ਹੋਏ ਹਨ। ਉਹਨਾਂ ਦੀ ਇਸ ਜਿੱਦ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ। ਸਾਊਥ ਦੇ ਸੁਪਰਸਟਾਰ ਰਜਨੀਕਾਂਤ ਵੀ ਰਾਹੁਲ ਗਾਂਧੀ ਨੂੰ ਨੇਤਾ ਦਾ ਪਦ ਨਾ ਛੱਡਣ ਦੀ ਸਲਾਹ ਦੇ ਚੁੱਕੇ ਹਨ। ਸੋਸ਼ਲ ਮੀਡੀਆ ਤੇ ਰਾਹੁਲ ਗਾਂਧੀ ਨੂੰ ਲੈ ਕੇ ਇਕ ਪੱਤਰਕਾਰ ਸ਼ੋਭਾ ਡੇ ਨੇ ਟਵੀਟ ਕੀਤਾ ਹੈ ਅਤੇ ਸ਼ੋਭਾ ਡੇ ਦੇ ਇਸ ਟਵੀਟ ਨੂੰ ਲੱਖਾਂ ਲੋਕ ਪੜ੍ਹ ਰਹੇ ਹਨ।

ਸ਼ੋਭਾ ਡੇ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਟਵੀਟ ਕੀਤਾ ਹੈ ਟਵੀਟ ਵਿਚ ਲਿਖਿਆ ਹੈ ''ਰਾਹੁਲ ਗਾਂਧੀ ਪਾਰਟੀ ਵਿਚ ਰਹਿਣ ਜਾਂ ਨਾ ਰਹਿਣ ਕੀ ਫ਼ਰਕ ਪੈਂਦਾ ਹੈ? ਉਹਨਾਂ ਨੂੰ ਜਾਣ ਦਿਓ। ਮੈਂ ਉਹਨਾਂ ਨਾਲ ਸਹਿਮਤ ਹਾਂ ਬਿਲਕੁਲ ਵੀ ਯੂ-ਟਰਨ ਨਹੀਂ ਛੁੱਟੀਆਂ ਦਾ ਸਮਾਂ ਸਥਾਈ ਤੌਰ ਤੇ ਉਹਨਾਂ ਨੇ ਇਸ ਨੂੰ ਹਾਸਲ ਕੀਤਾ ਹੈ, ਚੌਕੀਦਾਰਾਂ ਨੂੰ ਆਪਣਾ ਕੰਮ ਕਰਨ ਦਿਓ ਭਾਰਤ ਸਭ ਦੇਖ ਰਿਹਾ ਹੈ।''

ਇਸ ਤਰਾਂ ਸ਼ੋਭਾ ਡੇ ਨੇ ਰਾਹੁਲ ਗਾਂਧੀ ਦੇ ਨਾਲ ਨਾਲ ਚੌਕੀਦਾਰਾਂ ਨੂੰ ਵੀ ਫਟਕਾਰ ਲਗਾਈ ਹੈ। ਸ਼ੋਭਾ ਡੇ ਅਕਸਰ ਆਪਣੇ ਟਵੀਟ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਰਹਿੰਦੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਨਰਿੰਦਰ ਮੋਦੀ ਦੇ ਬਾਦਲ ਵਾਲੇ ਬਿਆਨ ਤੇ ਟਵੀਟ ਕੀਤਾ ਸੀ।