ਅਲਾਇੰਸ ਏਅਰ ਦੀ ਦਿੱਲੀ-ਲੁਧਿਆਣਾ ਉਡਾਣ ਦਾ ਯਾਤਰੀ ਮਿਲਿਆ ਕੋਰੋਨਾ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਅਰ ਇੰਡੀਆ ਨੇ ਬੁਧਵਾਰ ਨੂੰ ਦਸਿਆ ਕਿ ਅਲਾਇੰਸ ਏਅਰ ਦੀ ਰਾਸ਼ਟਰੀ ਰਾਜਧਾਨੀ ਤੋਂ ਲੁਧਿਆਣਾ ਦੀ ਉਡਾਨ 'ਚ ਸਵਾਰ ਇਕ

File Photo

ਨਵੀਂ ਦਿੱਲੀ, 27 ਮਈ : ਏਅਰ ਇੰਡੀਆ ਨੇ ਬੁਧਵਾਰ ਨੂੰ ਦਸਿਆ ਕਿ ਅਲਾਇੰਸ ਏਅਰ ਦੀ ਰਾਸ਼ਟਰੀ ਰਾਜਧਾਨੀ ਤੋਂ ਲੁਧਿਆਣਾ ਦੀ ਉਡਾਨ 'ਚ ਸਵਾਰ ਇਕ ਯਾਤਰੀ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਇਆ ਗਿਆ ਹੈ। ਇਸ ਦੇ ਬਾਅਦ ਚਾਲਕ ਦਲ ਦੇ ਪੰਜ ਮੈਂਬਰਾਂ ਸਮੇਤ ਕੁੱਲ 41 ਲੋਕਾਂ ਨੂੰ ਇਕਾਂਤਵਾਸ 'ਚ ਭੇਜ ਦਿਤਾ ਗਿਆ ਹੈ। ਇਸ ਉਡਾਨ ਨੂੰ 25 ਮਈ ਨੂੰ ਚਲਾਇਆ ਗਿਆ ਸੀ। ਤਕ ਦੋ ਮਹੀਨੇ ਦੇ ਬਾਅਦ ਜਹਾਜ਼ ਸੇਵਾ ਬਹਾਲ ਕੀਤੀ ਗਈ ਸੀ। ਅਲਾਇੰਸ ਏਅਰ, ਏਅਰ ਇੰਡੀਆ ਦਾ ਹਿੱਸਾ ਹੈ। ਇਹ ਖੇਤਰੀ ਉਡਾਨ ਦਾ ਸਚੰਾਲਨ ਕਰਦੀ ਹੈ।

ਲੁਧਿਆਣਾ 'ਚ ਸਿਵਲ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਸੋਮਵਾਰ ਨੂੰ ਦਿੱਲੀ ਤੋਂ ਇਕ ਉਡਾਨ 'ਚ ਸਾਹਨੇਵਾਲ ਹਵਾਈ ਅੱਡੇ ਪੁੱਜੇ 10 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਉਨ੍ਹਾਂ ਦਸਿਆ ਕਿ ਉਨ੍ਹਾਂ ਵਿਚੋਂ ਏਅਰ ਇੰਡੀਆ ਦੇ ਸੁਰੱਖਿਆ ਸਟਾਫ਼ ਦੇ 50 ਸਾਲਾ ਮੈਂਬਰ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਣ ਦੀ ਪੁਸ਼ਟੀ ਹੋਈ ਹੈ। ਬੱਗਾ ਨੇ ਦਸਿਆ ਕਿ ਉਹ ਦਿੱਲੀ ਦੇ ਨਿਵਾਸੀ ਹਨ ਅਤੇ ਉਨ੍ਹਾਂ ਨੂੰ ਇਕਾਂਤਵਾਸ 'ਚ ਭੇਜਿਆ ਗਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦਸਿਆ ਕਿ ਜਹਾਜ਼ 'ਚ 36 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਨ।  (ਪੀਟੀਆਈ)