ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਡੇਢ ਲੱਖ ਤੋਂ ਟੱਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਿਹਤ ਮੰਤਰਾਲੇ ਨੇ ਬੁਧਵਾਰ ਨੂੰ ਦਸਿਆ ਕਿ ਬੀਤੇ 24 ਘੰਟਿਆਂ 'ਚ ਦੇਸ਼ ਅੰਦਰ ਕੋਰੋਨਾ ਵਾਇਰਸ ਦੇ 6387 ਨਵੇਂ

File Photo

ਨਵੀਂ ਦਿੱਲੀ, 27 ਮਈ:  ਕੇਂਦਰੀ ਸਿਹਤ ਮੰਤਰਾਲੇ ਨੇ ਬੁਧਵਾਰ ਨੂੰ ਦਸਿਆ ਕਿ ਬੀਤੇ 24 ਘੰਟਿਆਂ 'ਚ ਦੇਸ਼ ਅੰਦਰ ਕੋਰੋਨਾ ਵਾਇਰਸ ਦੇ 6387 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਲਾਗ ਨਾਲ 170 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 1,51,767 'ਤੇ ਪਹੁੰਚ ਗਏ ਹਨ ਅਤੇ ਲਾਗ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 4,337 ਹੋ ਗਈ ਹੈ। ਮੰਤਰਾਲੇ ਦੇ ਬੁਲੇਟਿਨ ਮੁਤਾਬਕ 83,004 ਲੋਕਾਂ ਦਾ ਇਕੇਂਦਰੀ ਸਿਹਤ ਮੰਤਰਾਲੇ ਨੇ ਬੁਧਵਾਰ ਨੂੰ ਦਸਿਆ ਕਿ ਬੀਤੇ 24 ਘੰਟਿਆਂ 'ਚ ਦੇਸ਼ ਅੰਦਰ ਕੋਰੋਨਾ ਵਾਇਰਸ ਦੇ 6387 ਨਵੇਂ ਮਾਮਲੇ ਲਾਜ ਚਲ ਰਿਹਾ ਹੈ ਜਦਕਿ 64,425 ਲੋਕ ਸਿਹਤਮੰਦ ਹੋ ਗਏ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਲਗਭਗ 42.45 ਫ਼ੀ ਸਦੀ ਮਰੀਜ਼ ਹੁਣ ਤਕ ਸਿਹਤਮੰਦ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਮੰਗਲਵਾਰ ਸਵੇਰੇ ਜਿਨ੍ਹਾਂ 170 ਲੋਕਾਂ ਦੀ ਮੌਤ ਹੋਈ ਉਨ੍ਹਾਂ 'ਚੋਂ 97 ਮਹਾਰਾਸ਼ਟਰ 'ਚ, 27 ਗੁਜਰਾਤ 'ਚ, 12 ਦਿੱਲੀ 'ਚ, 9 ਤਾਮਿਲਨਾਡੂ 'ਚ, ਪੰਜ-ਪੰਜ ਮੱਧ ਪ੍ਰਦੇਸ਼ 'ਚ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ 'ਚ ਤਿੰਨ, ਰਾਜਸਥਾਨ 'ਚ ਇਕ-ਇਕ ਮਰੀਜ਼ ਦੀ ਮੌਤ ਆਂਧਰ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ, ਜੰਮੂ-ਕਸ਼ਮੀਰ, ਕੇਰਲ, ਤੇਲੰਗਾਨਾ ਅਤੇ ਉੱਤਰਾਖੰਡ 'ਚ ਹੋਈ।

ਹੁਣ ਤਕ ਕੋਰੋਨਾ ਵਾਇਰਸ ਨਾਲ 4337 ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ 'ਚ ਸੱਭ ਤੋਂ ਜ਼ਿਆਦਾ 1792 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ 'ਚ, 915 ਮਰੀਜ਼ਾਂ ਦੀ ਮੌਤ ਗੁਜਰਾਤ 'ਚ ਹੋਈ ਹੈ। ਮੱਧ ਪ੍ਰਦੇਸ਼ 'ਚ ਇਹ ਗਿਣਤੀ 305 ਹੈ, ਦਿੱਲੀ 'ਚ ਲਾਗ ਕਰ ਕੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ 288 ਅਤੇ ਪਛਮੀ ਬੰਗਾਲ 'ਚ 283 ਹੈ।  (ਪੀਟੀਆਈ)

ਕੋਵਿਡ-19 ਕਾਰਨ ਭਾਰਤ 'ਚ 18,000 ਲੋਕਾਂ ਦੀ ਹੋ ਸਕਦੀ ਹੈ ਮੌਤ : ਮਾਹਰ
ਨਵੀਂ ਦਿੱਲੀ, 27 ਮਈ: ਭਾਰਤ ਵਿਚ ਜੁਲਾਈ ਮਹੀਨੇ ਦੇ ਸ਼ੁਰੂਆਤ ਵਿਚ ਕੋਵਿਡ-19 ਦੇ ਮਾਮਲੇ ਸਿਖਰ 'ਤੇ ਪਹੁੰਚਣ ਦੀ ਉਮੀਦ ਹੈ ਅਤੇ ਇਸ ਆਲਮੀ ਮਹਾਂਮਾਰੀ ਦੇ ਕਾਰਨ ਭਾਰਤ ਵਿਚ 18,000 ਲੋਕ ਜਾਨ ਗਵਾ ਸਕਦੇ ਹਨ। ਇਕ ਮਹਾਂਮਾਰੀ ਅਤੇ ਲੋਕ ਸਿਹਤ ਮਾਹਰ ਨੇ ਇਹ ਕਿਹਾ ਹੈ। ਸੈਂਟਰ ਫ਼ਾਰ ਕੰਟਰੋਲ ਆਫ਼ ਕ੍ਰਾਨਿਕ ਕੰਡੀਸ਼ਨਜ਼ (ਸੀਸੀਸੀਸੀ) ਦੇ ਡਾਇਰੈਕਟਰ ਪ੍ਰੋ. ਡੀ. ਪ੍ਰਭਾਕਰਣ ਨੇ ਕਿਹਾ ਕਿ ਦੇਸ਼ ਵਿਚ ਇਹ ਮਹਾਂਮਾਰੀ ਵੱਧ ਰਹੀ ਹੈ।

ਪ੍ਰਭਾਕਰਣ ਯੂਕੇ ਦੇ ਲੰਦਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਵਿਚ ਮਹਾਂਮਾਰੀ ਵਿਗਿਆਨ ਵਿਭਾਗ ਵਿਚ ਪ੍ਰੋਫੈਸਰ ਵੀ ਹਨ। ਇਕ ਮਹਾਂਮਾਰੀ ਵਿਗਿਆਨੀ ਨੇ ਕਿਹਾ ਕਿ ਭਾਰਤ ਵਿਚ ਸੱਭ ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਜੁਲਾਈ ਵਿਚ ਸਾਹਮਣੇ ਆ ਸਕਦੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਨਿਊਜ਼ ਏਜੰਸੀ ਪੀਟੀਆਈ ਨੂੰ ਦਸਿਆ ਕਿ ਇਹ ਵੱਖ-ਵੱਖ ਖੋਜਾਂ ਅਤੇ ਦੂਜੇ ਦੇਸ਼ਾਂ ਵਿਚ ਮਹਾਂਮਾਰੀ ਦੇ ਵਧਣ ਅਤੇ ਗਿਰਾਵਟ ਦੇ ਅਨੁਮਾਨ 'ਤੇ ਆਧਾਰਤ ਹੈ।