ਅਗਲੇ 24 ਘੰਟੇ ਵੀ ਲਗਾਤਾਰ ਲੂ ਚੱਲਣ ਦਾ ਖ਼ਦਸ਼ਾ : ਆਈ.ਐਮ.ਡੀ
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਬੁਧਵਾਰ ਨੂੰ ਅਗਲੇ 24 ਘੰਟੇ ਤਕ ਉਤਰ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ 'ਚ ਲੂ ਚੱਲਣ ਦਾ
ਨਵੀਂ ਦਿੱਲੀ, 27 ਮਈ : ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਬੁਧਵਾਰ ਨੂੰ ਅਗਲੇ 24 ਘੰਟੇ ਤਕ ਉਤਰ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ 'ਚ ਲੂ ਚੱਲਣ ਦਾ ਖਦਸ਼ਾ ਪ੍ਰਗਟਾਇਆ ਹੈ। ਉਤਰ ਅਤੇ ਮੱਧ ਭਾਰਤ 'ਚ ਪਿਛਲੇ ਕਈ ਦਿਨਾਂ ਤੋਂ ਲੂ ਜਾਰੀ ਹੈ ਨਾਲ ਹੀ ਕਈ ਥਾਵਾਂ 'ਤੇ ਤਾਪਮਾਨ 47 ਡਿਗਰੀ ਤੋਂ ਵੱਧ ਰਹਿ ਰਿਹਾ ਹੈ। ਆਈ.ਐਮ.ਡੀ ਨੇ ਕਿਹਾ, ''Àਤਰ-ਪੱਛਮੀ ਭਾਰਤ, ਮੱਧ ਭਾਰਤ ਅਤੇ ਪੂਰਬੀ ਭਾਰਤ ਦੇ ਅੰਦਰੂਨੀ ਹਿੱਸਿਆਂ ਅਤੇ ਮੈਦਾਨੀ ਹਿੱਸਿਆਂ 'ਚ ਜਾਰੀ ਖੁਸ਼ਕ ਉਤਰ-ਪਛਮੀ ਹਵਾਵਾਂ ਕਾਰਨ, ਹਾਲੇ ਚੰਲ ਰਹੀ ਲੂ ਦੇ ਅਗਲੇ 24 ਘੰਟੇ ਤਕ ਜਾਰੀ ਰਹਿਣ ਦਾ ਖਦਸ਼ਾ ਹੈ।'' ਉਸਨੇ ਕਿਹਾ ਕਿ ਵਿਦਰਭ, ਪਛਮੀ ਰਾਜਸਥਾਨ 'ਚ ਵੱਖ-ਵੱਖ ਥਾਵਾਂ 'ਤੇ ਭਿਆਨਕ ਲੂ ਚੱਲਣ ਦਾ ਖਦਸ਼ਾ ਹੈ।
ਉਸਨੇ ਕਿਹਾ ਕਿ ਹਰਿਆਣਾ, ਚੰਡੀਗੜ੍ਹ, ਦਿੱਲੀ, ਪਛਮੀ ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਦੇ ਕੁੱਝ ਹਿੱਸਿਆਂ ਅਤੇ ਪੰਜਾਬ, ਬਿਹਾਰ, ਝਾਰਖੰਡ, ਉਡੀਸਾ, ਸੌਰਾਸ਼ਟਰ ਅਤੇ ਕੱਛ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ, ਤੇਲੰਗਾਨਾ ਦੇ ਦੂਰ ਦਰਾਡੇ ਦੇ ਇਲਾਕਿਆਂ ਅਤੇ ਕਰਨਾਟਕ ਦੇ ਉਤਰੀ ਅੰਦਰੂਨੀ ਇਲਾਕਿਆਂ 'ਚ ਅਗਲੇ 24 ਘੰਟੇ ਤਕ ਲੂ ਚੱਲਣ ਦਾ ਖਦਸ਼ਾ ਹੈ। ਨਾਲ ਹੀ ਆਈਐਮਡੀ ਨੇ ਕਿਹਾ ਕਿ ਪਛਮੀ ਹਿੱਸਿਆਂ ਤੋਂ 29 ਤੇ 30 ਮਈ ਨੂੰ ਕੱਝ ਰਾਹਤ ਮਿਲਣ ਦੀ ਉਮੀਦ ਹੈ। ਇਸ ਦੌਰਾਨ ਉਤਰ ਭਾਰਤ ਦੇ ਕੁੱਝ ਹਿੱਸਿਆਂ 'ਚ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। (ਪੀਟੀਆਈ)