ਰਣਦੀਪ ਹੁੱਡਾ ਨੂੰ ਅੰਬੈਸਡਰ ਦੇ ਅਹੁਦੇ ਤੋਂ ਹਟਾਇਆ, ਮਾਇਆਵਤੀ 'ਤੇ ਕੀਤੀ ਸੀ ਅਪਮਾਨਜਨਕ ਟਿੱਪਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ ਇੱਕ ਟਵਿੱਟਰ ਉਪਭੋਗਤਾ ਨੇ ਇੱਕ ਚੈਟ ਸ਼ੋਅ ਦੀ ਇੱਕ ਪੁਰਾਣੀ ਕਲਿੱਪ ਸਾਂਝੀ ਕੀਤੀ ਜਿਸ ਵਿੱਚ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਨੇ ਸ਼ਿਰਕਤ ਕੀਤੀ ਸੀ ।

Randeep Hooda

ਨਵੀਂ ਦਿੱਲੀ - ਰਣਦੀਪ ਹੁੱਡਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡਿਓਜ਼ ਲਗਾਤਾਰ ਸ਼ੇਅਰ ਕਰਦੇ ਰਹਿੰਦੇ ਹਨ। ਜੋ ਕਈ ਵਾਰ ਵਾਇਰਲ ਵੀ ਹੋ ਜਾਂਦੀਆਂ ਹਨ। ਰਣਦੀਪ ਹੁੱਡਾ ਇੱਕ ਜਾਨਵਰ ਪ੍ਰੇਮੀ ਵੀ ਹੈ ਪਰ ਹੁਣ ਉਹਨਾਂ ਨੂੰ ਕਨਵੈਨਸ਼ਨ ਆਫ ਮਾਈਗਰੇਟਰੀ ਸਪੀਸੀਜ਼ ਆਫ ਵਾਈਲਡ ਐਨੀਮਲਜ਼ ਦੇ ਬ੍ਰਾਂਡ ਅੰਬੈਸਡਰ ਤੋਂ ਹਟਾ ਦਿੱਤਾ ਗਿਆ ਹੈ।

ਹਾਲ ਹੀ ਵਿੱਚ ਉਸ ਦੀ ਇੱਕ ਪੁਰਾਣੀ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ।ਇਸ ਵਿੱਚ ਉਹ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ‘ਤੇ ਨਸਲੀ ਟਿੱਪਣੀਆਂ ਕਰਦੇ ਦਿਖਾਈ ਦੇ ਰਹੇ ਹਨ। ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਵੀਡੀਓ ਨੂੰ ਅਸਲ ਵਿੱਚ ਕਦੋਂ ਸ਼ੂਟ ਕੀਤਾ ਗਿਆ ਸੀ। ਇਹ ਵੀਡੀਓ ਵਾਇਰਲ ਹੋਣ 'ਤੇ ਕਾਫ਼ੀ ਵਿਵਾਦ ਹੋਇਆ ਤੇ ਹੁਣ ਰਣਦੀਪ ਹੁੱਡਾ ਨੂੰ ਅੰਬੈਸਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।