ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ 'ਚ ਭਾਰੀ ਬਰਫ਼ਬਾਰੀ ਕਾਰਨ 250 ਤੋਂ ਵੱਧ ਲੋਕ ਫਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਰਾਹਤ ਕਾਰਜ ਚਲਾ ਕੇ ਵਾਹਨਾਂ ਸਮੇਤ ਲੋਕਾਂ ਨੂੰ ਕੱਢਿਆ ਬਾਹਰ

photo

 

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਅਤੇ ਬਰਾਲਾਚਾ ਲਾ ਜ਼ਿਲ੍ਹਿਆਂ ਵਿਚ ਭਾਰੀ ਬਰਫ਼ਬਾਰੀ ਤੋਂ ਬਾਅਦ ਕਈ ਵਾਹਨਾਂ ਸਮੇਤ 250 ਤੋਂ ਵੱਧ ਲੋਕ ਉਥੇ ਫਸ ਗਏ। ਜਿਨ੍ਹਾਂ ਨੂੰ ਰਾਹਤ ਕਰਮਚਾਰੀਆਂ ਨੇ ਬਚਾਇਆ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ 120 ਵਾਹਨਾਂ ਨੂੰ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਫਸੇ ਹੋਏ ਹੋਰ ਵਾਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਲਾਹੌਲ ਅਤੇ ਸਪਿਤੀ ਪੁਲਿਸ, ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਅਤੇ ‘ਮਾਊਂਟੇਨ ਜਰਨੀ ਜਿਸਪਾ’ ਦੀ ਟੀਮ ਹੁਣ ਵਾਹਨਾਂ ਨੂੰ ਬਾਹਰ ਕੱਢਣ ਲਈ ਸਾਂਝਾ ਅਭਿਆਨ ਚਲਾ ਰਹੀ ਹੈ।

ਇਹ ਵੀ ਪੜ੍ਹੋ: ਨਵੀਂ ਸੰਸਦ ਵੱਲ ਜਾਂਦੇ ਸਮੇਂ ਪਹਿਲਵਾਨਾਂ ਦੀ ਪੁਲਿਸ ਨਾਲ ਝੜਪ  

ਅਧਿਕਾਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਬਰਾਲਾਚਾ ਤੋਂ ਆਉਣ ਵਾਲੇ ਇਕ ਸੈਲਾਨੀ ਵਲੋਂ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਕਿ ਭਾਰੀ ਬਰਫਬਾਰੀ ਕਾਰਨ ਬਰਾਲਾਚਾ ਲਾ ਵਿਖੇ ਲਗਭਗ 10 ਕਿਲੋਮੀਟਰ ਲੰਬੇ ਟ੍ਰੈਫਿਕ ਜਾਮ ਵਿਚ 400 ਤੋਂ ਵੱਧ ਵਾਹਨ ਫਸ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ ਜਾਮ ਦੀ ਸੂਚਨਾ ਮਿਲਦੇ ਹੀ ਦਾਰਚਾ ਤੋਂ ਇਕ ਪੁਲਿਸ ਟੀਮ ਰਵਾਨਾ ਕੀਤੀ ਗਈ ਅਤੇ ਲਾਹੌਲ ਹੋਟਲੀਅਰਜ਼ ਐਸੋਸੀਏਸ਼ਨ, ਟੂਰਿਜ਼ਮ ਸੋਸਾਇਟੀ ਅਤੇ ਮਾਉਂਟੇਨ ਜਰਨੀ ਜਿਸਪਾ ਦੀ ਇਕ ਹੋਰ ਟੀਮ ਆਪਰੇਸ਼ਨ ਵਿਚ ਸ਼ਾਮਲ ਹੋਈ, ਜਦੋਂ ਕਿ ਬਚਾਅ ਕਾਰਜ ਲਈ ਕੀਲੋਂਗ ਤੋਂ ਦੋ ਪੁਲਿਸ ਟੀਮਾਂ ਭੇਜੀਆਂ ਗਈਆਂ।

ਇਹ ਵੀ ਪੜ੍ਹੋ: ਆਸਾਮ ’ਚ ਦੇਸ਼ ਦੀ ਰੱਖਿਆ ਕਰਦਿਆਂ ਪੰਜਾਬ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ 

ਉਨ੍ਹਾਂ ਦਸਿਆ ਕਿ ਉਥੇ ਫਸੇ ਲੋਕਾਂ ਨੂੰ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਹੈ। ਪੁਲਿਸ ਨੇ ਦਸਿਆ ਕਿ 15 ਤੋਂ 16 ਘੰਟੇ ਚੱਲੇ ਇਸ ਆਪ੍ਰੇਸ਼ਨ ਵਿਚ ਹਲਕੇ ਮੋਟਰ ਵਾਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿਤਾ ਗਿਆ ਹੈ, ਜਦਕਿ ਭਾਰੀ ਵਾਹਨਾਂ ਨੂੰ ਹਟਾਇਆ ਜਾ ਰਿਹਾ ਹੈ। ਲਾਹੌਲ ਅਤੇ ਸਪਿਤੀ ਦੇ ਪੁਲਿਸ ਸੁਪਰਡੈਂਟ ਮਯੰਕ ਚੌਧਰੀ ਨੇ ਜ਼ਿਲ੍ਹੇ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਪੁਲਿਸ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ