Mumbai News: ਤਾਜ ਹੋਟਲ ਅਤੇ ਮੁੰਬਈ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਤਲਾਸ਼ੀ ਲਈ ਪਰ ਕੁੱਝ ਵੀ ਸ਼ੱਕੀ ਨਹੀਂ ਮਿਲਿਆ।

Image: For representation purpose only.

Mumbai News: ਮੁੰਬਈ ਪੁਲਿਸ ਨੂੰ ਧਮਕੀ ਭਰਿਆ ਫੋਨ ਮਿਲਣ ਤੋਂ ਬਾਅਦ ਸ਼ਹਿਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪੁਲਿਸ ਮੁਤਾਬਕ ਕਾਲ ਕਰਨ ਵਾਲੇ ਨੇ ਫ਼ੋਨ 'ਤੇ ਦਸਿਆ ਕਿ ਸ਼ਹਿਰ ਦੇ ਤਾਜ ਹੋਟਲ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੰਬ ਰੱਖੇ ਗਏ ਹਨ।

ਪੁਲਿਸ ਨੇ ਤਲਾਸ਼ੀ ਲਈ ਪਰ ਕੁੱਝ ਵੀ ਸ਼ੱਕੀ ਨਹੀਂ ਮਿਲਿਆ। ਪੁਲਿਸ ਮੁਤਾਬਕ ਇਹ ਫ਼ੋਨ ਉੱਤਰ ਪ੍ਰਦੇਸ਼ ਤੋਂ ਆਇਆ ਸੀ ਅਤੇ ਪੁਲਿਸ ਹੁਣ ਕਾਲ ਕਰਨ ਵਾਲੇ ਦੀ ਭਾਲ ਕਰ ਰਹੀ ਹੈ। ਮਾਮਲੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਕੁੱਝ ਦਿਨ ਪਹਿਲਾਂ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਨੂੰ ਵੀ ਬੰਬ ਦੀ ਧਮਕੀ ਮਿਲੀ ਸੀ। ਦਾਦਰ ਵਿਚ ਮੈਕਡੋਨਲਡਜ਼ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਗਈ ਸੀ। ਹਾਲਾਂਕਿ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੌਕੇ 'ਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ।

ਦਿੱਲੀ-ਐਨਸੀਆਰ, ਜੈਪੁਰ, ਉੱਤਰ ਪ੍ਰਦੇਸ਼ ਅਤੇ ਬੈਂਗਲੁਰੂ ਦੇ ਕਈ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ, ਸਕੂਲਾਂ ਨੂੰ ਧਮਕੀ ਭਰੀਆਂ ਸਾਰੀਆਂ ਈਮੇਲਾਂ ਫਰਜ਼ੀ ਨਿਕਲੀਆਂ ਸਨ।

(For more Punjabi news apart from Mumbai Police receives threat call to blow up Taj Hotel, airport, stay tuned to Rozana Spokesman)