NIA Raid News: ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਸਮੇਤ 7 ਸੂਬਿਆਂ ਵਿਚ ਛਾਪੇਮਾਰੀ; 5 ਮੁਲਜ਼ਮ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੁੱਖੀ ਤਸਕਰੀ ਅਤੇ ਨੌਕਰੀਆਂ ਦੇ ਨਾਂ 'ਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਮਾਮਲਾ

NIA conducts multi-state raids, arrests five involved in human trafficking

NIA Raid News: ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸੋਮਵਾਰ ਨੂੰ ਕਈ ਸੂਬਿਆਂ ਵਿਚ ਛਾਪੇਮਾਰੀ ਕੀਤੀ ਅਤੇ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਅਤੇ ਸਾਈਬਰ ਧੋਖਾਧੜੀ ਗਿਰੋਹ ਵਿਚ ਕਥਿਤ ਤੌਰ 'ਤੇ ਸ਼ਾਮਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ ਇਕ ਅਧਿਕਾਰਤ ਰਿਲੀਜ਼ 'ਚ ਦਿਤੀ ਗਈ।

ਜਾਰੀ ਬਿਆਨ ਅਨੁਸਾਰ ਮੁਲਜ਼ਮ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਵਾਅਦੇ ਕਰਕੇ ਵਿਦੇਸ਼ ਭੇਜਣ ਲਈ ਉਕਸਾਉਂਦੇ ਸਨ। ਗਿਰੋਹ ਵਲੋਂ ਭੇਜੇ ਗਏ ਨੌਜਵਾਨਾਂ ਨੂੰ 'ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨਾਮਿਕ ਜ਼ੋਨ' (SEZ), ਲਾਓਸ ਅਤੇ ਕੰਬੋਡੀਆ ਸਮੇਤ ਹੋਰ ਦੇਸ਼ਾਂ ਵਿਚ ਸਾਈਬਰ ਅਪਰਾਧਾਂ ਲਈ ਚਲਾਏ ਜਾ ਰਹੇ ਫਰਜ਼ੀ ਕਾਲ ਸੈਂਟਰਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਜਾਰੀ ਬਿਆਨ ਅਨੁਸਾਰ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿਚ 15 ਥਾਵਾਂ 'ਤੇ ਛਾਪੇਮਾਰੀ ਕਰਕੇ ਵਡੋਦਰਾ (ਗੁਜਰਾਤ) ਦੇ ਮਨੀਸ਼ ਹਿੰਗੂ, ਗੋਪਾਲਗੰਜ (ਬਿਹਾਰ) ਦੇ ਪਹਿਲਾਦ ਸਿੰਘ, ਦੱਖਣੀ ਪੱਛਮੀ ਦਿੱਲੀਦੇ ਨਬੀਆਲਮ ਰੇ, ਗੁਰੂਗ੍ਰਾਮ (ਹਰਿਆਣਾ) ਦੇ ਬਲਵੰਤ ਕਟਾਰੀਆ ਅਤੇ ਚੰਡੀਗੜ੍ਹ ਦੇ ਸਰਤਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਐਨਆਈਏ ਨੇ ਰਾਜ ਪੁਲਿਸ ਬਲਾਂ ਅਤੇ ਕੇਂਦਰੀ ਖੁਫੀਆ ਏਜੰਸੀਆਂ ਨਾਲ ਤਾਲਮੇਲ ਕਰਕੇ ਸਾਰੀਆਂ ਥਾਵਾਂ 'ਤੇ ਇਹ ਕਾਰਵਾਈ ਕੀਤੀ। ਰੀਲੀਜ਼ ਦੇ ਅਨੁਸਾਰ, ਤਲਾਸ਼ੀ ਦੌਰਾਨ, ਦਸਤਾਵੇਜ਼, ਡਿਜੀਟਲ ਉਪਕਰਣ, ਹੱਥ ਲਿਖਤ ਰਜਿਸਟਰ, ਕਈ ਪਾਸਪੋਰਟ ਅਤੇ ਜਾਅਲੀ ਵਿਦੇਸ਼ੀ ਰੁਜ਼ਗਾਰ ਪੱਤਰਾਂ ਸਮੇਤ ਕਈ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ।

ਐਨਆਈਏ ਨੇ ਕਿਹਾ ਕਿ ਵੱਖ-ਵੱਖ ਰਾਜ/ਯੂਟੀ ਪੁਲਿਸ ਬਲਾਂ ਦੁਆਰਾ ਅੱਠ ਤਾਜ਼ਾ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

(For more Punjabi news apart from NIA conducts multi-state raids, arrests five involved in human trafficking, stay tuned to Rozana Spokesman)