PM Modi : ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਕੰਨਿਆਕੁਮਾਰੀ ਜਾਣਗੇ PM ਮੋਦੀ , ਉਸੇ ਚੱਟਾਨ 'ਤੇ ਧਿਆਨ ਲਗਾਉਣਗੇ ,ਜਿੱਥੇ ਵਿਵੇਕਾਨੰਦ ਨੇ ਲਾਇਆ ਸੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕੇਦਾਰਨਾਥ ਗਏ ਸਨ

PM Modi

PM Modi Kanniyakumari : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕੰਨਿਆਕੁਮਾਰੀ ਜਾਣਗੇ। ਇੱਥੇ ਉਹ ਰਾਕ ਮੈਮੋਰੀਅਲ ਦੇ ਉਸੇ ਪੱਥਰ 'ਤੇ ਧਿਆਨ ਲਗਾਉਣਗੇ, ਜਿੱਥੇ ਸਵਾਮੀ ਵਿਵੇਕਾਨੰਦ ਨੇ ਧਿਆਨ ਲਗਾਇਆ ਸੀ।

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 30 ਮਈ ਦੀ ਸ਼ਾਮ ਤੱਕ ਤਾਮਿਲਨਾਡੂ ਦੇ ਕੰਨਿਆਕੁਮਾਰੀ ਪਹੁੰਚਣ ਦਾ ਪ੍ਰੋਗਰਾਮ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਉਹ 30 ਮਈ ਦੀ ਰਾਤ ਤੋਂ 1 ਜੂਨ ਦੀ ਸ਼ਾਮ ਤੱਕ ਵਿਵੇਕਾਨੰਦ ਰਾਕ ਮੈਮੋਰੀਅਲ 'ਤੇ ਧਿਆਨ ਲਗਾਉਣਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕੇਦਾਰਨਾਥ ਗਏ ਸਨ। ਉੱਥੇ ਬਣੀ ਰੁਦਰ ਗੁਫਾ 'ਚ 17 ਘੰਟੇ ਧਿਆਨ ਲਗਾਇਆ ਸੀ।

ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਵਿੱਚ 57 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਿੰਗ ਹੋਣੀ ਹੈ। ਇਨ੍ਹਾਂ ਸੀਟਾਂ ਲਈ ਚੋਣ ਪ੍ਰਚਾਰ 30 ਮਈ ਨੂੰ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ।

ਕਿਹਾ ਜਾਂਦਾ ਹੈ ਕਿ 1893 ਵਿੱਚ ਵਿਸ਼ਵ ਧਰਮ ਪ੍ਰੀਸ਼ਦ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵਿਵੇਕਾਨੰਦ ਤਾਮਿਲਨਾਡੂ ਵਿੱਚ ਕੰਨਿਆਕੁਮਾਰੀ ਗਏ ਸਨ। ਇੱਥੇ, ਸਮੁੰਦਰ ਵਿੱਚ 500 ਮੀਟਰ ਦੂਰ ਪਾਣੀ ਦੇ ਵਿਚਕਾਰ ਇੱਕ ਵੱਡੀ ਚੱਟਾਨ ਦੇਖੀ, ਜਿੱਥੇ ਤੱਕ ਉਹ ਤੈਰ ਕੇ ਪਹੁੰਚੇ ਅਤੇ ਧਿਆਨ ਵਿੱਚ ਮਗਨ ਹੋ ਗਏ।