ਬਲਾਤਕਾਰ ਦੀ ਕੋਸ਼ਿਸ਼ ਮਗਰੋਂ ਕੁੜੀ ਨੂੰ ਜ਼ਿੰਦਾ ਸਾੜਿਆ
ਯੂਪੀ ਦੇ ਮਥੁਰਾ ਵਿਚ ਪਿੰਡ ਦੇ ਮੁੰੰਡੇ ਨੇ ਕੁੜੀ ਦਾ ਬਲਾਤਕਾਰ ਕਰਨ ਦਾ ਯਤਨ ਕੀਤਾ ਤੇ ਜਦ ਕਾਮਯਾਬ ਨਾ ਹੋਇਆ ਤਾਂ ਉਸ ਨੂੰ ਜ਼ਿੰਦਾ ਸਾੜ ਦਿਤਾ। ਔਰਤ ਨੂੰ ਇਲਾਜ ...
Rape
 		 		ਮਥੁਰਾ : ਯੂਪੀ ਦੇ ਮਥੁਰਾ ਵਿਚ ਪਿੰਡ ਦੇ ਮੁੰੰਡੇ ਨੇ ਕੁੜੀ ਦਾ ਬਲਾਤਕਾਰ ਕਰਨ ਦਾ ਯਤਨ ਕੀਤਾ ਤੇ ਜਦ ਕਾਮਯਾਬ ਨਾ ਹੋਇਆ ਤਾਂ ਉਸ ਨੂੰ ਜ਼ਿੰਦਾ ਸਾੜ ਦਿਤਾ। ਔਰਤ ਨੂੰ ਇਲਾਜ ਲਈ ਆਗਰਾ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ ਸੀ ਪਰ ਕਲ ਉਸ ਦੀ ਮੌਤ ਹੋ ਗਈ। ਐਤਵਾਰ ਨੂੰ ਪਿੰਡ ਦੇ ਹਰਵੀਰ ਸਿੰਘ ਨਾਮਕ ਨੌਜਵਾਨ ਨੇ ਵਿਆਹੁਤਾ ਔਰਤ ਨਾਲ ਬਲਾਤਕਾਰ ਦਾ ਯਤਨ ਕੀਤਾ ਜਿਸ ਵਿਚ ਨਾਕਾਮ ਰਹਿਣ 'ਤੇ ਉਸ ਨੇ ਔਰਤ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿਤੀ।
ਡਾਕਟਰਾਂ ਅਨੁਸਾਰ ਔਰਤ 95 ਫ਼ੀ ਸਦੀ ਝੁਲਸ ਗਈ ਸੀ ਅਤੇ ਇਲਾਜ ਦੌਰਾਨ ਆਗਰਾ ਵਿਚ ਅਗਲੇ ਦਿਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਾਉਣ ਮਗਰੋਂ ਲਾਸ਼ ਮਾਪਿਆਂ ਨੂੰ ਸੌਂਪ ਦਿਤਾ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਦੀ ਰੀਪੋਰਟ ਮੁਤਾਬਕ ਮਾਮਲੇ ਨਾਲ ਜੁੜੀਆਂ ਧਾਰਾਵਾਂ ਵਿਚ ਤਬਦੀਲੀ ਕੀਤੀ ਜਾਵੇਗੀ। (ਏਜੰਸੀ)