ਕਰੋਨਾ ਦੀ ਦਵਾਈ ਲਾਂਚ ਕਰ ਬਾਬਾ ਰਾਮਦੇਵ ਫਸਿਆ ਕਸੂਤਾ, FIR ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਤੰਜ਼ਲੀ ਦੇ ਵੱਲੋਂ ਲਾਂਚ ਕੀਤੀ ਕੋਰੋਨਿਲ ਤੇ ਸਵਸਰੀ ਵਾਟੀ ਦਵਾਈ ਸਬੰਧੀ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਨਾਲ ਮਰੀਜ਼ ਸੱਤ ਦਿਨਾਂ ਦੇ ਵਿਚ-ਵਿਚ ਕਰੋਨਾ ਤੋਂਠੀਕ ਹੋ ਜਾਵੇਗਾ।

Ramdev

ਜੈਪੁਰ : ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰਾਂ ਦੇ ਵੱਲੋਂ ਕਰੋਨਾ ਵਾਇਰਸ ਨੂੰ ਮਾਤ ਦੇਣ ਵਾਲੀ ਦਵਾਈ ਤਿਆਰ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਕਿਸੇ ਵੀ ਦੇਸ਼ ਨੂੰ ਇਸ ਵਿਚ ਸਫਲਤਾ ਨਹੀਂ ਮਿਲੀ। ਉੱਥੇ ਹੀ ਯੋਗ ਗੁਰੂ ਰਾਮਦੇਵ ਵੱਲੋਂ ਕਰੋਨਾ ਵਾਇਰਸ ਦੀ ਦਵਾਈ ਤਿਆਰ ਕਰਨ ਦਾ ਦਾਅਵਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬਾਬਾ ਰਾਮਦੇਵ ਸਵਾਲਾ ਦੇ ਘੇਰੇ ਵਿਚ ਵੀ ਆ ਗਏ ਸਨ,

ਪਰ ਹੁਣ ਸ਼ੁੱਕਰਵਾਰ ਨੂੰ ਰਾਮਦੇਵ ਖਿਲਾਫ ਜੈਪੁਰ ਦੇ ਜੋਤੀ ਨਗਰ ਥਾਣੇ ਵਿਚ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਐਫਆਈਆਰ ਦਰਜ਼ ਕਰਵਾਈ ਗਈ ਸੀ। ਦੱਸ ਦੱਈਏ ਕਿ ਪਤੰਜ਼ਲੀ ਆਯੁਰਵੈਦ ਦੇ ਸੀਈਓ ਆਚਾਰਿਆ ਬਲਕ੍ਰਿਸ਼ਨ ਤੇ ਤਿੰਨ ਹੋਰ ਲੋਕਾਂ ਨੇ ਕਥਿਤ ਤੌਰ 'ਤੇ ਭਰਮਾਉਣ ਵਾਲੇ ਦਾਅਵੇ ਕਰਨ ਦੇ ਦੋਸ਼ ਲਗਾਏ ਹਨ ਕਿ ਹਰਬਲ ਮੈਡੀਸਨ ਕੰਪਨੀ ਨੇ ਕੋਵਿਡ 19 ਦਾ ਇਲਾਜ ਲੱਭ ਲਿਆ ਹੈ।

ਉਧਰ ਅਵਿਨਾਸ਼ ਪਾਰਾਸ਼ਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਾਊਥ ਦਾ ਕਹਿਣਾ ਹੈ ਕਿ ਐਫਆਈਆਰ ਅਨੁਸਾਰ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ, ਬਲਬੀਰ ਸਿੰਘ ਤੋਮਰ, ਅਨਰਾਗ ਤੋਮਰ ਤੇ ਅਨੁਰਾਗ ਵਰਸ਼ਨੇ ਉੱਥੇ ਭਾਰਤੀ ਢੰਡਾਵਲੀ ਦੀ ਧਾਰਾ 420 (ਧੋਖਾਧੜੀ) ਤੇ ਡਰੱਗਜ਼ ਐਂਡ ਮੈਜਿਕ ਰੇਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਦੀ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ FIR ਇਕ ਐਡਵੋਕੇਟ ਬਲਬੀਰ ਜਾਖੜ ਵੱਲੋਂ ਦਰਜ਼ ਕਰਵਾਈ ਗਈ ਸੀ।

ਉਧਰ ਦੋ ਮੁਲਜ਼ਮ ਬਲਬੀਰ ਸਿੰਘ ਤੋਮਰ ਅਤੇ ਅਨੁਰਾਗ ਤੋਮਰ ਜੈਪੁਰ ਵਿਚ NIMS ਯੂਨੀਵਰਸਿਟੀ ਦੇ ਚੇਅਰਮੈਨ ਤੇ ਡਾਈਰੈਕਟਰ ਹਨ। ਉੱਥੇ ਹੀ ਇਨ੍ਹਾਂ ਵਿਚੋਂ ਪੰਜਵਾਂ ਮੁਲਜ਼ਮ ਵਰਸ਼ਨੇ ਪਤੰਜ਼ਲੀ ਆਯੂਰਵੈਦ ਦਾ ਵਿਗਿਆਨੀ ਹੈ। ਦੱਸਣ ਯੋਗ ਹੈ ਕਿ ਪਤੰਜ਼ਲੀ ਦੇ ਵੱਲੋਂ ਲਾਂਚ ਕੀਤੀ ਕੋਰੋਨਿਲ ਤੇ ਸਵਸਰੀ ਵਾਟੀ ਦਵਾਈ  ਸਬੰਧੀ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਨਾਲ ਮਰੀਜ਼ ਸੱਤ ਦਿਨਾਂ ਦੇ ਵਿਚ-ਵਿਚ ਕਰੋਨਾ ਵਾਇਰਸ ਤੋਂ ਠੀਕ ਹੋ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।