ਦੇਸ਼ ‘ਚ ਕਰੋਨਾ ਨਾਲ ਹੋਣ ਵਾਲੀਆਂ 87 ਫੀਸਦੀ ਮੌਤਾਂ ਤੇ 85 ਫੀਸਦੀ ਕੇਸ ਇਨ੍ਹਾਂ ਅੱਠ ਰਾਜਾਂ ‘ਚੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਨੀਵਾਰ ਨੂੰ ਦੇਸ਼ ਵਿਚੋਂ ਕਰੋਨਾ ਦੇ 18,552 ਨਵੇਂ ਕੇਸ ਦਰਜ਼ ਹੋਏ ਹਨ।

Covid19

ਨਵੀਂ ਦਿੱਲੀ : ਆਏ ਦਿਨ ਦੇਸ਼ ਵਿਚ ਕਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਉਨ ਵਿਚ ਢਿੱਲ ਦਿੱਤੀ ਜਾ ਰਹੀ ਹੈ, ਉੱਥੇ ਹੀ ਕਰੋਨਾ ਵਾਇਰਸ ਦੇ ਕੇਸਾਂ ਵਿਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਸੇ ਤਹਿਤ ਦੇਸ਼ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਦੇ ਨਾਲ 15,685 ਲੋਕ ਆਪਣੀ ਜਾਨ ਗੁਆ ਚੁੱਕੇ ਹਨ।  ਉੱਥੇ ਹੀ ਸ਼ਨੀਵਾਰ ਨੂੰ ਦੇਸ਼ ਵਿਚੋਂ ਕਰੋਨਾ ਦੇ 18,552 ਨਵੇਂ ਕੇਸ ਦਰਜ਼ ਹੋਏ ਹਨ।

ਉੱਧਰ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਵਿਚ ਦਰਜ਼ ਹੋਏ ਕੇਸਾਂ ਵਿਚੋਂ 85 ਫੀਸਦੀ ਕਰੋਨਾ ਮਰੀਜ਼ ਅਤੇ ਹੁਣ ਤੱਕ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਿਚੋਂ 87 ਫੀਸਦੀ ਮੌਤਾਂ ਮਹਾਂਰਾਸ਼ਟਰ, ਦਿੱਲੀ , ਤਾਮਿਲਨਾਡੂ, ਤੇਂਲਗਾਨਾ, ਗੁਜਰਾਤ, ਉਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਲ ਇਨ੍ਹਾਂ ਅੱਠ ਰਾਜਾਂ ਵਿਚੋਂ ਹੀ ਹੋਈਆਂ ਹਨ। ਇਸੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦਾ ਕਹਿਣਾ ਹੈ ਕਿ ਦੇਸ਼ ਵਿਚ ਕਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਹੁਣ ਇਹ 58 ਫੀਸਦੀ ਤੋਂ ਜ਼ਿਆਦਾ ਹੈ, ਉੱਥੇ ਹੀ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਤਿੰਨ ਫੀਸਦੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਕਰੋਨਾ ਵਾਇਰਸ ਤੋਂ ਤਿੰਨ ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ। ਅੱਗੇ ਦੱਸਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿਚ ਡਬਲਿੰਗ ਦਾ ਰੇਟ ਵੀ ਪਹਿਲਾਂ ਨਾਲੋਂ ਠੀਕ ਹੋਇਆ ਹੈ। ਜੋ ਕਿ ਇਸ ਸਮੇਂ 19 ਦਿਨ ਹੈ। ਉਨ੍ਹਾਂ ਨੇ ਮੰਤਰੀ ਸਮੂਹ ਨੂੰ ਦੱਸਿਆ ਕਿ ਰਾਜਾਂ ਦੀ ਸਹਾਇਤਾ ਲਈ ਜਨ ਸਿਹਤ ਮਾਹਰ, ਮਹਾਂਮਾਰੀ ਵਿਗਿਆਨੀ ਅਤੇ ਸੰਯੁਕਤ ਸੈਕਟਰੀ ਦੇ ਪੱਧਰ 'ਤੇ ਸੀਨੀਅਰ ਅਧਿਕਾਰੀ ਸ਼ਾਮਲ ਕਰ 15 ਕੇਂਦਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਮੰਤਰਾਲੇ ਨੇ ਦੱਸਿਆ ਕਿ ਕੇਂਦਰ ਦਾ ਇਕ ਹੋਰ ਦਲ ਫਿਲਹਾਲ ਗੁਜਰਾਤ, ਮਹਾਂਰਾਸ਼ਟਰ, ਤੇਂਲਗਾਨਾ ਦਾ ਦੌਰਾ ਕਰ ਕਰੋਨਾ ਵਾਇਰਸ ਦੇ ਪ੍ਰਬੰਧਾਂ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਜ਼ਬੂਤ ਕਰ ਰਿਹਾ ਹੈ। ਬਿਆਨ ਵਿਚ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਮੰਤਰੀ ਸਮੂਹ ਨੂੰ ਇਹ ਵੀ ਦੱਸਿਆ ਕਿ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਲਗਾਤਾਰ ਉਨ੍ਹਾਂ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਤੇ ਧਿਆਨ ਦੇਣਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।