ਕੋਵਿਡ-19 ਕਾਰਨ ਵੱਧ ਰਿਹੈ ਘਬਰਾਹਟ, ਤਣਾਅ ਅਤੇ ਆਤਮ ਹਤਿਆ ਦਾ ਰੁਝਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਹਰਾਂ ਮੁਤਾਬਕ ਘਬਰਾਹਟ, ਲਾਗ ਦਾ ਡਰ, ਬੇਚੈਨੀ, ਬਹੁਦ ਜ਼ਿਆਦਾ ਚਿੰਤਾ ਅਤੇ ਆਰਥਕ ਮੰਦੀ ਦੀ ਖਦਸ਼ਾ ਲੋਕਾਂ 'ਚ ਤਣਾਅ ਅਤੇ ਘਬਰਾਹਟ ਦਾ ਮੁੱਖ ਕਾਰਨ ਹੈ।  ਕੋ

corona virus

ਚੇਨੱਈ, 27 ਜੂਨ : ਤਮਿਲਨਾਡੂ ਸਮੇਤ ਦੇਸ਼ 'ਚ ਕੋਵਿਡ 19 ਦਾ ਪ੍ਰਕੋਪ ਤੇਜੀ ਨਾਲ ਵੱਧਣ ਕਾਰਨ ਮਾਨਸਿਕ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਮਹਾਂਮਾਰੀ ਕੁੱਝ ਮਾਮਲਿਆਂ 'ਚ ਵਾਇਰਸ ਤੋਂ ਪ੍ਰਭਾਵਤ ਪਾਏ ਗਏ ਲੋਕਾਂ 'ਚ ਘਬਰਾਹਟ ਪੈਦਾ ਕਰਦੀ ਹੈ ਜੋ ਕਈ ਬਾਰ ਤਣਾਅ ਦਾ ਰੂਪ ਲੈ ਲੈਂਦੀ ਹੈ ਅਤੇ ਕੁੱਝ  ਲੋਕਾਂ ਨੂੰ ਤਾਂ ਆਤਮ ਹਤਿਆ ਕਰਨ ਲਈ ਮਜਬੂਰ ਕਰ ਦਿੰਦੀ ਹੈ। ਮਾਹਰਾਂ ਮੁਤਾਬਕ ਘਬਰਾਹਟ, ਲਾਗ ਦਾ ਡਰ, ਬੇਚੈਨੀ, ਬਹੁਦ ਜ਼ਿਆਦਾ ਚਿੰਤਾ ਅਤੇ ਆਰਥਕ ਮੰਦੀ ਦੀ ਖਦਸ਼ਾ ਲੋਕਾਂ 'ਚ ਤਣਾਅ ਅਤੇ ਘਬਰਾਹਟ ਦਾ ਮੁੱਖ ਕਾਰਨ ਹੈ।  

ਕੋਰੋਨਾ ਵਾਇਰਸ ਕਾਰਨ ਜਿਥੇ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਥੇ ਹੀ ਇਸ ਮਹਾਂਮਾਰੀ ਕਾਰਨ ਕਈ ਹੋਰ ਬਿਮਾਰੀਆਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਤਣਾਅ ਅਤੇ ਆਤਮ-ਹਤਿਆ ਵੀ ਇਨ੍ਹਾਂ 'ਚ ਸ਼ਾਮਲ ਹੈ। ਨੌਕਰੀ ਜਾਣ ਦਾ ਡਰ, ਆਰਥਕ ਬੋਝ, ਭਵਿੱਖ ਨੂੰ ਲੈ ਕੇ ਚਿੰਤਾ ਅਤੇ ਭੋਜਨ ਅਤੇ ਹੋਰ ਜ਼ਰੂਰੀ ਸਮਾਨਾਂ ਦੇ ਖ਼ਤਮ ਹੋਣ ਦਾ ਡਰ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿੰਦਾ ਹੈ।

ਕੋਰੋਨਾ ਵਾਇਰਸ ਸੰਕ੍ਰਮਣ ਨੂੰ ਲੈ ਕੇ ਡਰ ਹਰ ਦੂਸਰੇ ਇਨਸਾਨ 'ਚ ਦੇਖਣ ਨੂੰ ਮਿਲਦਾ ਹੈ। ਡਰ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਹਾਲੇ ਤਕ ਕੋਵਿਡ-19 ਲਈ ਕੋਈ ਦਵਾਈ ਜਾਂ ਵੈਕਸੀਨ ਤਿਆਰ ਨਹੀਂ ਹੋ ਪਾਈ ਹੈ। ਡਾ. ਚੰਦ੍ਰਿਕਾ ਨੇ ਕਿਹਾ, ਸਾਡੇ ਕੋਲ ਜ਼ਿਲ੍ਹਿਆਂ 'ਚ ਆਪਣੇ ਕੇਂਦਰਾਂ ਨੂੰ ਸਮਰਪਿਤ ਸੇਵਾਵਾਂ ਹਨ ਅਤੇ ਸਰਕਾਰੀ ਮੈਡੀਕਲ ਕਾਲਜ ਹਸਪਤਾਲਾਂ ਲਈ ਆਉਣ ਵਾਲੀ ਕਾਲ ਸਬੰਧੀ ਸੰਸਥਾਵਾਂ ਨੂੰ ਭੇਜ ਦਿੱਤਾ ਜਾਂਦਾ ਹੈ। ਰਾਜ 'ਚ ਵਾਇਰਸ ਸੰਕ੍ਰਮਣ ਦੇ ਮਾਮਲੇ ਵੱਧ ਰਹੇ ਹਨ ਅਤੇ ਇਸ 'ਚ ਜ਼ਿਆਦਾਤਰ ਮਾਮਲੇ ਸ਼ਹਿਰ ਤੋਂ ਹੋਣ ਕਾਰਨ ਗ੍ਰੇਟਰ ਚੇਨੱਈ ਕਾਰਪੋਰੇਸ਼ਨ ਨੇ ਵੀ ਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਹੈ।  (ਪੀਟੀਆਈ)

ਮਾਨਸਿਕ ਸਮੱਸਿਆਵਾਂ ਨੂੰ ਲੈ ਕੇ ਆਨਲਾਈਨ ਮਦਦ ਮੰਗ ਰਹੇ ਲੋਕ
ਕੋਵਿਡ 19 ਦੇ ਪ੍ਰਕੋਪ ਤੋਂ ਬਾਅਦ ਆਨਲਾਈਨ ਮੰਚਾਂ 'ਤੇ ਵੀ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਲੈ ਕੇ ਮਦਦ ਮੰਗਣ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ 'ਚ ਬੇਚੈਨੀ ਤੋਂ ਲੈ ਕੇ ਇਕੱਲੇਪਣ ਅਤੇ ਨੌਕਰੀ ਚਲੇ ਜਾਣ ਦੀ ਚਿੰਤਾ ਤੇ ਕਈ ਹੋਰ ਸਮੱਸਿਆਵਾਂ ਸ਼ਾਮਲ ਹਨ। ਇਥੇ ਮਾਨਸਿਕ ਸਿਹਤ ਸੰਸਥਾਨ 'ਚ ਡਾਇਰੈਕਟਰ ਡਾ. ਆਰ. ਪੂਰਣਾ ਚੰਦਰਿਕਾ ਨੇ ਦਸਿਆ ਅਪ੍ਰੈਲ ਅੰਤ ਤਕ ਕਰੀਬ 3,632 ਫ਼ੋਨ ਆਏ ਅਤੇ 2603 ਕਾਲਰਾਂ ਨੂੰ ਮਾਨਸਿਕ ਸਲਾਹ ਦਿਤੀ ਗਈ।