ਫਿਰੌਤੀ ਨਾ ਮਿਲਣ 'ਤੇ ਦੋਸਤਾਂ ਨੇ ਹੀ ਕੀਤਾ ਦੋਸਤ ਦਾ ਕੀਤਾ ਕਤਲ,ਕੋਰੋਨਾ ਮ੍ਰਿਤਕ ਦੱਸ ਕੇ ਕੀਤਾ ਸਸਕਾਰ
ਐੱਸ.ਟੀ.ਐੱਫ. ਨੇ ਇਨ੍ਹਾਂ ਨੂੰ ਨਿਊ ਆਗਰਾ ਦੇ ਦਿਆਲਬਾਗ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ
ਆਗਰਾ-ਯੂ.ਪੀ. ਦੇ ਆਗਰਾ 'ਚ ਅਗਵਾ ਕਰ ਕੇ ਫਿਰੌਤੀ ਨਾ ਦੇਣ 'ਤੇ ਕਤਲ ਕਰਨ ਵਾਲੇ 5 ਦੋਸ਼ੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ.ਟੀ.ਐੱਫ. ਨੇ ਇਨ੍ਹਾਂ ਨੂੰ ਨਿਊ ਆਗਰਾ ਦੇ ਦਿਆਲਬਾਗ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਨੇ 21 ਜੂਨ ਨੂੰ ਆਗਰਾ ਦੇ ਇਕ ਕੋਲਡ ਸਟੋਰੇਜ਼ ਦੇ ਮਾਲਕ ਸੁਰੇਸ਼ ਚੌਹਾਨ ਦੇ ਪੁੱਤਰ ਸਚਿਨ ਚੌਹਾਨ ਨੂੰ ਅਗਵਾ ਕਰ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਇਹ ਵੀ ਪੜ੍ਹੋ-ਮਾਈਕ੍ਰੋਸਾਫਟ 'ਚ ਖਾਮੀ ਲੱਭਣ 'ਤੇ ਕੰਪਨੀ ਨੇ ਭਾਰਤੀ ਵਿਦਿਆਰਥਣ ਨੂੰ ਦਿੱਤਾ 22 ਲੱਖ ਰੁਪਏ ਦਾ ਈਨਾਮ
ਫਿਰੌਤੀ ਨਾ ਦੇਣ 'ਤੇ ਦੋਸ਼ੀਆਂ ਨੇ ਸਚਿਨ ਦਾ ਕਤਲ ਕਰ ਕੇ ਉਸ ਦਾ ਅੰਤਿਮ ਸੰਸਕਾਰ ਵੀ ਕਰਵਾ ਦਿੱਤਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਸ਼ੀਆਂ ਨੇ ਪੀ.ਪੀ.ਈ. ਕਿੱਟ 'ਚ ਸਚਿਨ ਦੀ ਲਾਸ਼ ਨੂੰ ਲਪੇਟਿਆ ਅਤੇ ਸ਼ਮਸ਼ਨ ਘਾਟ ਪਹੁੰਚੇ ਤਾਂ ਜੋ ਕੋਰੋਨਾ ਨਾਲ ਹੋਈ ਮੌਤ ਦੱਸ ਦੇ ਵਾਰਦਾਤ ਨੂੰ ਲੁਕਾਇਆ ਜਾ ਸਕੇ। ਪੁਲਸ ਨੇ ਤਲਾਸ਼ੀ 'ਚ ਇਨ੍ਹਾਂ ਦੋਸ਼ੀਆਂ ਪਾਸੋਂ 7 ਮੋਬਾਇਲ, 2 ਕਾਰਾਂ ਅਤੇ 1200 ਰੁਪਏ ਕੈਸ਼ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ-ਡਿਜੀਟਲ ਮੀਡੀਆ ਲਈ ਬਣਾਏ ਗਏ ਨਵੇਂ IT ਨਿਯਮਾਂ 'ਤੇ ਰੋਕ ਲਾਉਣ ਤੋਂ HC ਨੇ ਕੀਤਾ ਇਨਕਾਰ
ਐੱਸ.ਟੀ.ਐੱਫ. ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਇਸ ਵਾਰਦਾਤ 'ਚ ਸ਼ਾਮਲ ਇਕ ਸ਼ੱਕੀ ਵਿਅਕਤੀ ਵਾਟਰ ਵਰਕਸ ਚੌਰਾਹੇ 'ਤੇ ਆਇਆ ਹੈ। ਇਸ ਤੋਂ ਬਾਅਦ ਟੀਮ ਨੇ ਇਥੇ ਪਹੁੰਚ ਕੇ ਉਸ ਨੂੰ ਫੜ ਲਿਆ। ਪੁੱਛਗਿੱਛ 'ਚ ਉਸ ਨੇ ਆਪਣਾ ਨਾਂ ਹੈਪੀ ਖੰਨਾ ਦੱਸਿਆ ਅਤੇ ਸਚਿਨ ਨੂੰ ਅਗਵਾ ਕਰਨ ਦੀ ਗੱਲ ਵੀ ਕਬੂਲੀ ਅਤੇ ਬਾਕੀ ਸਾਥੀਆਂ ਦੇ ਨਾਂ ਵੀ ਦੱਸੇ।
ਇਹ ਵੀ ਪੜ੍ਹੋ-ਗੁਰਦਾਸਪੁਰ ਦੇ ਨਵਦੀਪ ਨੇ ਆਸਟ੍ਰੇਲੀਆ 'ਚ ਇੰਝ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
ਇਸ ਤੋਂ ਬਾਅਦ ਸੁਮਿਤ ਨੇ ਦੱਸਿਆ ਕਿ ਸਚਿਨ ਚੌਹਾਨ ਨੇ ਉਸ ਤੋਂ 40 ਲੱਖ ਰੁਪਏ ਉਧਾਰ ਲਏ ਸਨ ਜਿਸ ਨੂੰ ਉਹ ਵਾਪਸ ਨਹੀਂ ਕਰ ਰਿਹਾ ਸੀ। ਇਸ ਲਈ ਉਸ ਨੇ ਹੈਪੀ, ਰਿੰਕੂ ਅਤੇ ਮਨੋਜ ਨਾਲ ਮਿਲ ਕੇ ਸਚਿਨ ਦੇ ਅਗਵਾ ਦੀ ਯੋਜਨਾ ਬਣਾਈ। ਇਸ 'ਚ ਉਨ੍ਹਾਂ ਦੀ ਮਦਦ ਹਰਸ਼ ਚੌਹਾਨ ਨੇ ਕੀਤੀ ਸੀ। ਉਨ੍ਹਾਂ ਨੇ ਸਚਿਨ ਦੇ ਪਿਤਾ ਸੁਰੇਸ਼ ਤੋਂ 2 ਕਰੋੜ ਰੁਪਏ ਦੀ ਫਿਰੌਤੀ ਵੀ ਮੰਗੀ ਸੀ ਜਿਸ ਨੂੰ ਨਾ ਦੇਣ 'ਤੇ ਉਨ੍ਹਾਂ ਨੇ ਸਚਿਨ ਦਾ ਕਤਲ ਕਰ ਦਿੱਤਾ ਅਤੇ ਆਗਰਾ ਦੇ ਬਲੇਸ਼ਵਰ ਘਾਟ ਲਿਆ ਜਾ ਕੇ ਉਸ ਦਾ ਅਤਿੰਮ ਸੰਸਕਾਰ ਵੀ ਕਰਵਾ ਦਿੱਤਾ।