ਭਾਰਤ ਲਈ ਝਟਕਾ, ਕੋਵਿਡਸ਼ੀਲਡ ਲਵਾਉਣ ਵਾਲਿਆਂ ਨੂੰ EU ਨਹੀਂ ਦੇਵੇਗਾ ਵੈਕਸੀਨ ਪਾਸਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਆਦਾਤਰ ਲੋਕਾਂ ਨੂੰ ਕੋਵਿਡਸ਼ੀਲਡ ਵੈਕਸੀਨ ਦਿੱਤੀ ਜਾ ਰਹੀ ਹੈ ਪਰ ਇਸ ਨਾਲ ਜੁੜੀ ਇਕ ਖਬਰ ਨੇ ਵਿਦੇਸ਼ ਜਾਣ ਦੀ ਤਿਆਰੀ ਕਰਨ ਵਾਲੇ ਯਾਤਰੀਆਂ ਦੀ ਚਿੰਤਾ ਨੂੰ ਵਧਾ ਦਿੱਤਾ

Covid19 Passport

ਨਵੀਂ ਦਿੱਲੀ-ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ 'ਚ ਕਾਫੀ ਕਹਿਰ ਮਚਾਇਆ ਹੋਇਆ ਹੈ ਪਰ ਹੁਣ ਇਕ ਵਾਰ ਫਿਰ ਇਨਫੈਕਸ਼ਨ ਦੇ ਮਾਮਲਿਆਂ 'ਚ ਕਮੀ ਆਉਣ ਲੱਗੀ ਹੈ ਅਤੇ ਲੋਕ ਬਾਹਰਲੇ ਦੇਸ਼ਾਂ 'ਚ ਘੁੰਮਣ ਵੀ ਲੱਗੇ ਹਨ। ਅਜਿਹੇ 'ਚ ਹਾਲਾਤ ਨੂੰ ਦੇਖਦੇ ਹੋਏ ਹੁਣ ਵਿਦੇਸ਼ 'ਚ ਟਰੈਵਲ ਕਰਨ ਦੌਰਾਨ ਆਪਣਾ ਵੈਕਸੀਨ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਦੇਸ਼ 'ਚ ਕੋਰੋਨਾ ਇਨਫੈਕਸ਼ਨ 'ਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਕੋਵਿਡ ਟੀਕਾਕਰਨ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਕੋਰੋਨਾ ਨਾਲ ਜਲਦ ਤੋਂ ਜਲਦ ਨਜਿੱਠਿਆ ਜਾ ਸਕੇ।

ਇਹ ਵੀ ਪੜ੍ਹੋ-ਓਵੈਸੀ ਦਾ ਐਲਾਨ, ਉੱਤਰ ਪ੍ਰਦੇਸ਼ 'ਚ 100 ਸੀਟਾਂ 'ਤੇ ਉਮੀਦਵਾਰ ਉਤਾਰੇਗੀ AIMIM

ਦੇਸ਼ 'ਚ ਫਿਲਹਾਲ ਜ਼ਿਆਦਾਤਰ ਲੋਕਾਂ ਨੂੰ ਕੋਵਿਡਸ਼ੀਲਡ ਵੈਕਸੀਨ ਦਿੱਤੀ ਜਾ ਰਹੀ ਹੈ ਪਰ ਇਸ ਨਾਲ ਜੁੜੀ ਇਕ ਖਬਰ ਨੇ ਵਿਦੇਸ਼ ਜਾਣ ਦੀ ਤਿਆਰੀ ਕਰਨ ਵਾਲੇ ਯਾਤਰੀਆਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਦਰਅਸਲ, ਕੋਵਿਡਸ਼ੀਲਡ ਨੂੰ ਅਜੇ ਕਈ ਦੇਸ਼ਾਂ ਨੇ ਆਪਣੇ ਇਥੇ ਮਾਨਤਾ ਨਹੀਂ ਦਿੱਤੀ ਹੈ। ਉਥੇ ਕੋਵਿਡਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਯੂਰਪੀਨ ਸੰਘ ਦੇ ਦੇਸ਼ ਆਪਣੇ ਇਥੇ ਆਉਣ ਦੀ ਇਜਾਜ਼ਤ ਨਹੀਂ ਦੇਣਗੇ।

ਇਹ ਵੀ ਪੜ੍ਹੋ-ਆਪਣੇ ਪਾਸਪੋਰਟ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਇੰਝ ਕਰੋ ਲਿੰਕ

ਯੂਰਪੀਨ ਸੰਘ ਦੇ ਕਈ ਮੈਂਬਰ ਦੇਸ਼ਾਂ ਨੇ ਡਿਜੀਟਲ ਵੈਕਸੀਨ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਯੂਰਪੀਨ ਲੋਕਾਂ ਨੂੰ ਕੰਮ ਜਾਂ ਸੈਰ-ਸਪਾਟਾ ਲਈ ਸੁੰਤਤਰ ਤੌਰ 'ਤੇ ਆਉਣ-ਜਾਣ ਦੀ ਇਜਾਜ਼ਤ ਦੇਵੇਗਾ। ਮੌਜੂਦਾ ਸਮੇਂ 'ਚ ਯੂਰਪੀਨ ਮੈਡੀਸਨ ਏਜੰਸੀ (ਈ.ਐੱਮ.ਏ.) ਵੱਲੋਂ ਚਾਰ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਦੀ ਵਰਤੋਂ ਯੂਰਪੀਨ ਸੰਘ ਦੇ ਮੈਂਬਰ ਦੇਸ਼ਾਂ ਦੁਆਰਾ ਪਾਸਪੋਰਟ ਵੈਕਸੀਨ ਪ੍ਰਮਾਣ ਪੱਤਰ ਜਾਰੀ ਕਰਨ ਲਈ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-ਹਾਂਗਕਾਂਗ 'ਚ 16 ਜਹਾਜ਼ਾਂ ਨੂੰ ਲੱਗੀ ਅੱਗ ਤੇ 10 ਕਿਸ਼ਤੀਆਂ ਡੁੱਬੀਆਂ 

ਉਨ੍ਹਾਂ 'ਚ ਕਾਮਿਰਨਾਟੀ (ਫਾਈਜ਼ਰ/ਬਾਇਓਨਟੈੱਕ), ਮਾਡਰਨਾ, ਵੈਕਸਜੇਰਵੀਰੀਆ (ਐਸਟ੍ਰਾਜ਼ੇਨੇਕਾ/ਆਕਸਫੋਰਡ) ਅਤੇ ਜਾਨਸਨ ਐਂਡ ਜਾਨਸਨ ਵੈਕਸੀਨ ਹੈ।ਯੂਰਪੀਨ ਸੰਘ ਗ੍ਰੀਨ ਪਾਸ ਲਈ ਸਿਰਫ ਐਸਟ੍ਰਾਜ਼ੇਨੇਕਾ ਵੈਕਸੀਨ ਨੂੰ ਹੀ ਮਾਨਤਾ ਦੇਵੇਗਾ ਜੋ ਬ੍ਰਿਟੇਨ ਜਾਂ ਯੂਰਪ ਵੱਲੋਂ ਨਿਰਮਿਤ ਹੈ। ਇਸ 'ਚ ਯੂਰਪੀਅਨ ਮੈਡੀਸਨ ਏਜੰਸੀ (ਈ.ਐੱਮ.ਏ.) ਤੋਂ ਅਪਰੂਵ ਵੈਕਸੀਨ ਲਵਾਉਣ ਵਾਲੇ ਵਿਅਕਤੀ ਨੂੰ ਗ੍ਰੀਨ ਪਾਸ ਮਿਲੇਗਾ ਜਿਸ ਨਾਲ ਉਨ੍ਹਾਂ 27 ਦੇਸ਼ਾਂ 'ਚ ਕਿਤੇ ਵੀ ਘੁੰਮ ਸਕਦਾ ਹੈ।

ਇਹ ਵੀ ਪੜ੍ਹੋ-ਉੱਤਰ ਪ੍ਰਦੇਸ਼ ਬਣੇਗਾ 5 ਅੰਤਰਰਾਸ਼ਟਰੀ ਏਅਰਪੋਰਟ ਵਾਲਾ ਪਹਿਲਾ ਸੂਬਾ 

ਇਹ ਗ੍ਰੀਨ ਪਾਸ ਸਿਸਟਮ ਪੂਰੀ ਤਰ੍ਹਾਂ ਨਾਲ ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਫਿਲਹਾਲ ਇਸ ਨੂੰ ਸਪੇਨ, ਜਰਮਨੀ, ਗ੍ਰੀਸ, ਪੋਲੈਂਡ ਵਰਗੇ ਕੁਝ ਦੇਸ਼ਾਂ ਨੇ ਸ਼ੁਰੂ ਕਰ ਦਿੱਤਾ ਹੈ। ਉਥੇ ਕੋਵਿਡਸ਼ੀਲਡ ਵੈਕਸੀਨ ਲਵਾਉਣ ਵਾਲਿਆਂ 'ਚ ਘੱਟ ਅਤੇ ਮੱਧ ਆਮਦਨ ਵਾਲੇ ਭਾਰਤੀ ਸ਼ਾਮਲ ਹਨ। ਦੱਸ ਦਈਏ ਕਿ ਕੋਵਿਡਸ਼ੀਲਡ ਨੂੰ ਡਬਲਯੂ.ਐੱਚ.ਓ. ਤੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ ਪਰ ਇਸ ਤੋਂ ਬਾਅਦ ਵੀ ਯੂਰਪੀਨ ਸੰਘ ਵੱਲੋਂ ਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਭਰੋਸਾ ਦਿਵਾਇਆ ਹੈ ਕਿ ਮੁੱਦੇ ਨੂੰ ਜਲਦ ਤੋਂ ਜਲਦ ਸੁਝਲਾਇਆ ਲਿਆ ਜਾਵੇਗਾ।