ਟਵਿੱਟਰ ਨੇ ਫਿਰ ਭਾਰਤ ਦੇ ਨਕਸ਼ੇ ਨਾਲ ਕੀਤੀ ਛੇੜਛਾੜ, J&K-ਲੱਦਾਖ ਨੂੰ ਦਿਖਾਇਆ ਵੱਖ ਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਮੁਤਾਬਕ ਸਰਕਾਰ ਇਸ ਦੇ ਵਿਰੁੱਧ ਟਵਿੱਟਰ ਨੂੰ ਨੋਟਿਸ ਜਾਰੀ ਕਰੇਗੀ

Twitter

ਨਵੀਂ ਦਿੱਲੀ-ਟਵਿੱਟਰ ਅਤੇ ਕੇਂਦਰ ਸਰਕਾਰ ਦਰਮਿਆਨ ਚੱਲ ਰਿਹਾ ਤਣਾਅ ਹੋਰ ਵਧ ਸਕਦਾ ਹੈ। ਇਸ ਵਾਰ ਭਾਰਤ ਦੇ ਨਕਸ਼ੇ ਨਾਲ ਛੇੜਛਾੜ ਨੂੰ ਲੈ ਕੇ ਮੁਸ਼ਕਲ ਹੋ ਵਧ ਸਕਦੀ ਹੈ। ਦੱਸ ਦਈਏ ਕਿ ਇਕ ਵਾਰ ਫਿਰ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਵਿਵਾਦਾਂ 'ਚ ਆ ਗਿਆ ਹੈ। ਟਵਿੱਟਰ ਦੀ ਵੈੱਬਸਾਈਟ 'ਤੇ ਭਾਰਤ ਦੇ ਨਕਸ਼ੇ ਨਾਲ ਛੇੜਛਾੜ ਕੀਤੀ ਗਈ ਹੈ। ਟਵਿੱਟਰ ਨੇ ਆਪਣੀ ਵੈੱਬਸਾਈਟ 'ਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖ ਦੇਸ਼ ਦੇ ਤੌਰ 'ਤੇ ਦਿਖਾਇਆ ਹੈ।

ਇਹ ਵੀ ਪੜ੍ਹੋ-ਪੰਜਾਬ ਭਵਨ 'ਚ ਨਹੀਂ ਮਿਲੀ ਇਜਾਜ਼ਤ ਹੁਣ ਪ੍ਰੈੱਸ ਕਲੱਬ 'ਚ ਕੇਜਰੀਵਾਲ ਕਰਨਗੇ ਪ੍ਰੈੱਸ ਕਾਨਫਰੰਸ

ਸਰਕਾਰ ਵੱਲੋਂ ਇਸ ਨੂੰ ਬੇਹਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸਰਕਾਰ ਇਸ ਦੇ ਵਿਰੁੱਧ ਟਵਿੱਟਰ ਨੂੰ ਨੋਟਿਸ ਜਾਰੀ ਕਰੇਗੀ। ਉਥੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਟਵਿੱਟਰ ਵਿਰੁੱਧ ਕੋਈ ਸਖਤ ਕਦਮ ਵੀ ਚੁੱਕ ਸਕਦੀ ਹੈ।ਟਵਿੱਟਰ ਦੇ ਕਰੀਅਰ ਪੇਜ਼ 'ਤੇ ਟਵੀਟ ਲੀਫ ਸੈਕਸ਼ਨ 'ਚ ਵਰਲਡ ਮੈਪ ਹੈ। ਇਥੋਂ ਕੰਪਨੀ ਇਹ ਦਰਸ਼ਾਉਂਦੀ ਹੈ ਕਿ ਸਮੁੱਚੀ ਦੁਨੀਆ 'ਚ ਟਵਿੱਟਰ ਦੀ ਟੀਮ ਹੈ।

ਇਹ ਵੀ ਪੜ੍ਹੋ-ਭਾਰਤ ਲਈ ਝਟਕਾ, ਕੋਵਿਡਸ਼ੀਲਡ ਲਵਾਉਣ ਵਾਲਿਆਂ ਨੂੰ EU ਨਹੀਂ ਦੇਵੇਗਾ ਵੈਕਸੀਨ ਪਾਸਪੋਰਟ

ਇਸ ਮੈਪ 'ਚ ਇੰਡੀਆ ਵੀ ਹੈ ਪਰ ਭਾਰਤ ਦਾ ਨਕਸ਼ਾ ਵਿਵਾਦਿਤ ਦਿਖਾਇਆ ਗਿਆ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਟਵਿੱਟਰ ਵੱਲੋਂ ਅਜਿਹੀ ਕੋਈ ਹਰਕਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਟਵਿੱਟਰ ਵੱਲੋਂ 12 ਨਵੰਬਰ ਨੂੰ ਵੀ ਅਜਿਹਾ ਹੀ ਕੀਤਾ ਗਿਆ ਸੀ ਅਤੇ ਬਾਅਦ 'ਚ ਸਖਤ ਪ੍ਰਕਿਰਿਆ ਤੋਂ ਬਾਅਦ ਟਵਿੱਟਰ ਨੇ ਲਿਖਤੀ ਤੌਰ 'ਤੇ ਮੁਆਫੀ ਮੰਗੀ ਸੀ।

ਇਹ ਵੀ ਪੜ੍ਹੋ-ਓਵੈਸੀ ਦਾ ਐਲਾਨ, ਉੱਤਰ ਪ੍ਰਦੇਸ਼ 'ਚ 100 ਸੀਟਾਂ 'ਤੇ ਉਮੀਦਵਾਰ ਉਤਾਰੇਗੀ AIMIM

ਹਾਲਾਂਕਿ ਉਸ ਵੇਲੇ ਵੀ ਟਵਿੱਟਰ ਨੇ ਲਿਖਤੀ ਤੌਰ 'ਤੇ ਕਿਹਾ ਸੀ ਕਿ ਭਵਿੱਖ 'ਚ ਅਜਿਹੀ ਕੋਈ ਗਲਤੀ ਨਹੀਂ ਹੋਵੇਗੀ ਪਰ ਇਸ ਦੇ ਬਾਵਜੂਦ 7 ਮਹੀਨਿਆਂ ਦੇ ਅੰਦਰ ਟਵਿੱਟਰ ਵੱਲ਼ੋਂ ਫਿਰ ਤੋਂ ਅਜਿਹਾ ਕਦਮ ਚੁੱਕਿਆ ਗਿਆ ਹੈ।