ਮੁੰਬਈ 'ਚ ਡਿੱਗੀ 4 ਮੰਜ਼ਿਲਾ ਬਿਲਡਿੰਗ, 14 ਲੋਕਾਂ ਦੀ ਗਈ ਜਾਨ, ਰੈਸਕਿਊ ਆਪ੍ਰੇਸ਼ਨ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਦੇਵੇਗੀ 5-5 ਲੱਖ ਰੁਪਏ

photo

 

ਮੁੰਬਈ: ਮੁੰਬਈ ਦੇ ਕੁਰਲਾ ਇਲਾਕੇ 'ਚ 4 ਮੰਜ਼ਿਲਾ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮੁੰਬਈ ਦੇ ਕੁਰਲਾ ਇਲਾਕੇ ਦੇ ਨਾਇਕ ਨਗਰ ਇਲਾਕੇ 'ਚ 4 ਮੰਜ਼ਿਲਾ ਇਮਾਰਤ ਡਿੱਗ ਗਈ ਸੀ।

 

 

 ਹਾਦਸੇ 'ਚ ਕਰੀਬ 25 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। NDRF ਦੇ ਡਿਪਟੀ ਕਮਾਂਡੈਂਟ ਆਸ਼ੀਸ਼ ਕੁਮਾਰ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।

 

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੁਰਲਾ ਇਮਾਰਤ ਡਿੱਗਣ ਦੀ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਮਾਰਤ 'ਚ ਦੱਬੇ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਬਿਲਡਿੰਗ 'ਚ ਦੱਬਣ ਨਾਲ ਜ਼ਖਮੀ ਹੋਏ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਤਰੀ ਆਦਿਤਿਆ ਠਾਕਰੇ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਇਆ ਜਾਵੇਗਾ। ਬੀਐਮਸੀ ਘਟਨਾ ਦੀ ਜਾਂਚ ਕਰੇਗੀ। ਬੀਐਮਸੀ ਨੇ ਹਾਲ ਹੀ ਵਿੱਚ 300 ਖਸਤਾਹਾਲ/ਖਤਰਨਾਕ ਇਮਾਰਤਾਂ ਨੂੰ ਨੋਟਿਸ ਦਿੱਤੇ ਹਨ।