ਤ੍ਰਿਪੁਰਾ 'ਚ ਯਾਤਰਾ ਦੌਰਾਨ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਇਆ ਰੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

7 ਲੋਕਾਂ ਦੀ ਮੌਤ, 18 ਝੁਲਸੇ

photo

 

 

ਤ੍ਰਿਪੁਰਾ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇਥੋਂ ਦੇ ਕੁਮਾਰਘਾਟ ਵਿਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਜਾ ਰਹੀ ਸੀ। ਰਸਤੇ ਵਿਚ ਰੱਥ ਬਿਜਲੀ ਦੀ ਹਾਈ ਟੈਂਸ਼ਨ ਤਾਰ ਨਾਲ ਟਕਰਾ ਗਿਆ। ਇਸ ਕਾਰਨ ਇਸ ਵਿੱਚ ਕਰੰਟ ਆ ਗਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ। 15 ਲੋਕ ਝੁਲਸ ਗਏ ਹਨ। ਘਟਨਾ ਕਾਰਨ ਇਲਾਕੇ 'ਚ ਹਫੜਾ-ਦਫੜੀ ਮੱਚ ਗਈ। ਪੀੜਤਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਦਰਅਸਲ, ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਅੱਜ ਸ਼ਾਮ ਕਰੀਬ 4.30 ਵਜੇ ਉਨਾਕੋਟੀ ਜ਼ਿਲ੍ਹੇ ਦੇ ਕੁਮਾਰਘਾਟ ਵਿਖੇ ਵਾਪਰੀ। ਇਥੇ ਭਗਵਾਨ ਜਗਨਨਾਥ ਦੀ ‘ਉਲਤਾ ਰੱਥ ਯਾਤਰਾ’ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਜਿਸ ਵਿਚ ਭਗਵਾਨ ਬਲਭੱਦਰ, ਦੇਵੀ ਸੁਭਦਰਾ ਅਤੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਵੀ ਕੱਢੀ ਗਈ। ਹਜ਼ਾਰਾਂ ਲੋਕ ਲੋਹੇ ਦੇ ਬਣੇ ਵਿਸ਼ਾਲ ਰੱਥ ਨੂੰ ਆਪਣੇ ਹੱਥਾਂ ਨਾਲ ਖਿੱਚ ਰਹੇ ਸਨ। ਇਸ ਦੌਰਾਨ ਲੋਹੇ ਦਾ ਰੱਥ ਰਸਤੇ ਵਿਚੋਂ ਨਿਕਲਦੀਆਂ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਜ਼ੋਰਦਾਰ ਕਰੰਟ ਰੱਥ 'ਚ ਫੈਲ ਗਿਆ ਅਤੇ ਕਰੀਬ ਦੋ ਦਰਜਨ ਲੋਕ ਕਰੰਟ ਦੀ ਲਪੇਟ ਚ ਆ ਗਏ। ਕਰੰਟ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 18 ਲੋਕ ਝੁਲਸ ਗਏ।

ਕਰੰਟ ਇੰਨਾ ਤੇਜ਼ ਸੀ ਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਅੱਗ ਲਾ ਗਈ। ਲੋਕ ਚੀਕਾਂ ਮਾਰ ਰਹੇ ਸਨ ਅਤੇ ਉਨ੍ਹਾਂ ਦੇ ਸਾਹਮਣੇ ਲਾਸ਼ਾਂ ਨੂੰ ਅੱਗ ਲੱਗ ਗਈ। ਲੋਕ ਚਾਹੁੰਦੇ ਹੋਏ ਵੀ ਮਦਦ ਲਈ ਅੱਗੇ ਨਹੀਂ ਵੱਧ ਸਕੇ। ਘਟਨਾ ਦੀ ਸੂਚਨਾ ਪੁਲਿਸ, ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਦੇ ਨਾਲ ਹੀ 15 ਝੁਲਸ ਗਏ ਲੋਕਾਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਰੱਥ 133 ਕੇਵੀ ਓਵਰਹੈੱਡ ਕੇਬਲ ਦੇ ਸੰਪਰਕ ਵਿੱਚ ਆ ਗਿਆ। ਦੂਜੇ ਪਾਸੇ ਹਾਦਸੇ ਬਾਰੇ ਸਹਾਇਕ ਇੰਸਪੈਕਟਰ ਜਨਰਲ (ਕਾਨੂੰਨ ਵਿਵਸਥਾ) ਜੋਤਿਸ਼ਮਨ ਦਾਸ ਚੌਧਰੀ ਦਾ ਕਹਿਣਾ ਹੈ ਕਿ 7 ਦੀ ਮੌਤ ਹੋ ਗਈ ਹੈ ਅਤੇ 18 ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਪੀੜਤਾਂ ਦੇ ਨਾਲ ਖੜ੍ਹੀ ਹੈ।