Phulo Devi Netam: ਰਾਜ ਸਭਾ ਮੈਂਬਰ ਫੁੱਲੋ ਦੇਵੀ ਦੀ ਸੰਸਦ 'ਚ ਵਿਗੜੀ ਸਿਹਤ, NEET ਪੇਪਰ ਲੀਕ ਦਾ ਕਰ ਰਹੇ ਸੀ ਵਿਰੋਧ
ਸਾਥੀ ਸੰਸਦ ਮੈਂਬਰਾਂ ਨੇ ਫੁੱਲੋ ਦੇਵੀ ਨੂੰ ਸੰਭਾਲਿਆ ਅਤੇ ਤੁਰੰਤ ਐਂਬੂਲੈਂਸ ਬੁਲਾਈ
Rajya Sabha Member Phulo Devi's ill health in Parliament
Phulo Devi Netam: ਨਵੀਂ ਦਿੱਲੀ - ਸੰਸਦ ਸੈਸ਼ਨ ਦੇ ਪੰਜਵੇਂ ਦਿਨ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਕਾਂਗਰਸ ਦੀ ਸੰਸਦ ਮੈਂਬਰ ਫੁੱਲੋ ਦੇਵੀ ਨੇਤਾਮ ਦੀ ਸਿਹਤ ਵਿਗੜਨ ਦੀ ਖ਼ਬਰ ਆਈ ਹੈ। ਫੂਲੋ ਦੇਵੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਰੋਧੀ ਧਿਰ NEET ਪ੍ਰੀਖਿਆ ਵਿਚ ਬੇਨਿਯਮੀਆਂ ਨੂੰ ਲੈ ਕੇ ਸਦਨ ਦੇ ਅੰਦਰ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਹੰਗਾਮੇ ਦੌਰਾਨ ਫੁੱਲੋ ਦੇਵੀ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਸਾਥੀ ਸੰਸਦ ਮੈਂਬਰਾਂ ਨੇ ਫੁੱਲੋ ਦੇਵੀ ਨੂੰ ਸੰਭਾਲਿਆ ਅਤੇ ਤੁਰੰਤ ਐਂਬੂਲੈਂਸ ਬੁਲਾਈ। ਫੁੱਲੋ ਦੇਵੀ ਨੂੰ ਸੰਸਦ ਕੰਪਲੈਕਸ 'ਚ ਲਿਜਾਏ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੀ ਅੱਗੇ ਬੈਠੀ ਨਜ਼ਰ ਆ ਰਹੀ ਹੈ।