ਰਾਫ਼ੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਫ਼ਰਾਂਸ ਤੋਂ ਭਾਰਤ ਲਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫ਼ੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਦੇ ਪੰਜ ਜਹਾਜ਼ ਸੋਮਵਾਰ ਨੂੰ ਫ਼ਰਾਂਸ ਤੋਂ ਭਾਰਤ ਲਈ ਰਵਾਨਾ ਹੋ ਗਏ

five Rafale fighter aircraft will take off from France's

ਨਵੀਂ ਦਿੱਲੀ, 27 ਜੁਲਾਈ  : ਰਾਫ਼ੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਦੇ ਪੰਜ ਜਹਾਜ਼ ਸੋਮਵਾਰ ਨੂੰ ਫ਼ਰਾਂਸ ਤੋਂ ਭਾਰਤ ਲਈ ਰਵਾਨਾ ਹੋ ਗਏ। ਇਹ ਜਹਾਜ਼ ਬੁਧਵਾਰ ਨੂੰ ਅੰਬਾਲਾ ਵਿਖੇ ਹਵਾਈ ਫ਼ੌਜ ਸਟੇਸ਼ਨ ’ਤੇ ਪੁੱਜਣ ਦੀ ਉਮੀਦ ਹੈ। ਭਾਰਤ ਨੇ ਹਵਾਈ ਫ਼ੌਜ ਲਈ 36 ਰਾਫ਼ੇਲ ਜਹਾਜ਼ ਖ਼ਰੀਦਣ ਲਈ ਚਾਰ ਸਾਲ ਪਹਿਲਾਂ ਫ਼ਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਹਵਾਈ ਫ਼ੌਜ ਦੇ ਬੇੜੇ ਵਿਚ ਰਾਫ਼ੇਲ ਦੇ ਸ਼ਾਮਲ ਹੋਣ ਨਾਲ ਜੰਗੀ ਸਮਰੱਥਾ ਕਾਫ਼ੀ ਵੱਧ ਜਾਵੇਗੀ। ਭਾਰਤ ਨੂੰ ਇਹ ਜਹਾਜ਼ ਅਜਿਹੇ ਸਮੇਂ ਮਿਲੇ ਹਨ ਜਦ ਚੀਨ ਨਾਲ ਸਰਹੱਦੀ ਝਗੜਾ ਚੱਲ ਰਿਹਾ ਹੈ। ਫ਼ਰਾਂਸ ਵਿਚ ਭਾਰਤ ਦੇ ਰਾਜਦੂਤ ਜਾਵੇਦ ਅਸ਼ਰਫ਼ ਨੇ ਜਹਾਜ਼ਾਂ ਦੇ ਫ਼ਰਾਂਸ ਤੋਂ ਉਡਾਨ ਭਰਨ ਤੋਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਪਾਇਲਟਾਂ ਨਾਲ ਗੱਲਬਾਤ ਕੀਤੀ। (ਏਜੰਸੀ)