ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਤਾਜਪੋਸ਼ੀ ਅੱਜ, ਸਵੇਰੇ 11 ਵਜੇ ਸਹੁੰ ਚੁੱਕਣਗੇ ਬਸਵਰਾਜ ਬੋਮਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦਾ ਨਾਂਅ ਤੈਅ ਹੋ ਚੁੱਕਾ ਹੈ। ਸੂਬੇ ਦੇ ਨਵੇਂ ਮੁੱਖ ਮੰਤਰੀ ਬਸਵਰਾਜ ਬੋਮਈ ਹੋਣਗੇ।

Basavaraj Bommai is Karnataka's new Chief Minister

ਨਵੀਂ ਦਿੱਲੀ: ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦਾ ਨਾਂਅ ਤੈਅ ਹੋ ਚੁੱਕਾ ਹੈ। ਸੂਬੇ ਦੇ ਨਵੇਂ ਮੁੱਖ ਮੰਤਰੀ ਬਸਵਰਾਜ ਬੋਮਈ ਹੋਣਗੇ। ਵਿਧਾਇਕ ਦਲ ਦੀ ਬੈਠਕ ਵਿਚ ਅਸਤੀਫਾ ਦੇਣ ਵਾਲੇ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਬੋਮਈ ਦੇ ਨਾਂਅ ਦਾ ਪ੍ਰਸਤਾਵ ਰੱਖਿਆ ਸੀ। ਇਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਹੋਰ ਪੜ੍ਹੋ: ਉੱਤਰ ਪ੍ਰਦੇਸ਼ 'ਚ ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ ਖੜੀ ਬੱਸ ਨੂੰ ਮਾਰੀ ਟੱਕਰ, 18 ਲੋਕਾਂ ਦੀ ਮੌਤ

ਜਾਣਕਾਰੀ ਮੁਤਾਬਕ ਬਸਵਰਾਜ ਬੋਮਈ 11 ਵਜੇ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕਣਗੇ। ਬਸਵਰਾਜ ਬੋਮਈ ਕਰਨਾਟਕਾ ਦੇ ਗ੍ਰਹਿ, ਕਾਨੂੰਨ, ਸੰਸਦੀ ਮਾਮਲਿਆਂ ਦੇ ਮੰਤਰੀ ਹਨ। ਉਹਨਾਂ ਦੇ ਪਿਤਾ ਐਸਆਰ ਬੋਮਈ ਵੀ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮਕੈਨੀਕਲ ਇੰਜੀਨੀਅਰਿੰਗ ਵਿਚ ਗ੍ਰੈਜੂਏਟ ਬਸਵਰਾਜ ਨੇ ਜਨਤਾ ਦਲ ਨਾਲ ਰਾਜਨੀਤੀ ਦੇ ਸਫਰ ਦੀ ਸ਼ੁਰੂਆਤ ਕੀਤੀ।

ਹੋਰ ਪੜ੍ਹੋ:  ਸੰਪਾਦਕੀ: ਕਿਸਾਨਾਂ ਲਈ ਕਾਂਗਰਸ ਕੋਈ ਵੱਡਾ ਕਦਮ ਚੁੱਕੇ, ਨਿਰਾ ਵਿਖਾਵਾ ਵਾਲਾ ਨਹੀਂ

ਉਹ ਦੋ ਵਾਰ 1998 ਅਤੇ 2004 ਵਿਚ ਧਾਰਵੜ ਤੋਂ ਕਰਨਾਟਕ ਵਿਧਾਨ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ ਉਹਨਾਂ ਨੇ ਜਨਤਾ ਦਲ ਨੂੰ ਛੱਡ ਦਿੱਤਾ ਅਤੇ 2008 ਵਿਚ ਭਾਜਪਾ ਵਿਚ ਸ਼ਾਮਲ ਹੋ ਗਏ। ਉਸੇ ਸਾਲ ਉਹ ਹਵੇਰੀ ਜ਼ਿਲ੍ਹੇ ਦੇ ਸ਼ੀਗਾਂਵ ਤੋਂ ਵਿਧਾਇਕ ਚੁਣੇ ਗਏ।

ਹੋਰ ਪੜ੍ਹੋ: ਪੇਗਾਸਸ ਮੁੱਦੇ ’ਤੇ ਲੋਕ ਸਭਾ ’ਚ ਅੱਜ ਕੰਮ-ਰੋਕੂ ਮਤੇ ਲਈ ਨੋਟਿਸ ਦੇਣਗੇ ਰਾਹੁਲ ਗਾਂਧੀ ਤੇ ਕਈ ਹੋਰ ਆਗੂ

ਨਵੇਂ ਸੀਐਮ ਦੇ ਨਾਲ ਕਰਨਾਟਕਾ ਵਿਚ ਤਿੰਨ ਡਿਪਟੀ ਸੀਐੱਮ ਬਣਾਏ ਜਾਣਗੇ। ਭਾਜਪਾ ਦੇ ਸੂਤਰਾਂ ਅਨੁਸਾਰ ਇਸ ‘ਤੇ ਪਾਰਟੀ ‘ਚ ਸਹਿਮਤੀ ਬਣ ਗਈ ਹੈ। ਜਿਨ੍ਹਾਂ ਨੂੰ ਉੱਪ ਮੁੱਖ ਮੰਤਰੀ ਬਣਾਇਆ ਜਾਵੇਗਾ, ਉਹਨਾਂ ਵਿਚ ਆਰ ਅਸ਼ੋਕ (ਵੋਕਲਿਗਾ), ਗੋਵਿੰਦ ਕਰਜੋਲ (ਐਸਸੀ) ਅਤੇ ਸ੍ਰੀਰਾਮਾਲੂ (ਐਸਟੀ ਸ਼ਾਮਲ ਹੋਣਗੇ।