ਹਿਮਾਚਲ ਦੇ ਲਾਹੌਲ 'ਚ ਬੱਦਲ ਫੱਟਣ ਨਾਲ ਮਚੀ ਤਬਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4 ਲੋਕਾਂ ਦੀ ਹੋਈ ਮੌਤ, 10 ਲੋਕ ਲਾਪਤਾ

Cloudburst in Lahaul, Himachal Pradesh

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਲਾਹੌਲ ਵਿੱਚ ਬੱਦਲ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ।  ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ ਭਾਰੀ ਬਾਰਸ਼ ਤੋਂ ਬਾਅਦ ਉਦੈਪੁਰ ਦੇ ਟੋਜਿੰਗ ਨਾਲੇ ਵਿੱਚ ਆਏ ਹੜ੍ਹਾਂ ਕਾਰਨ ਹੋਏ ਇੱਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਅਜੇ ਵੀ ਲਾਪਤਾ ਹਨ।

ਇਸ ਸਮੇਂ ਭਾਰੀ ਬਾਰਸ਼ ਕਾਰਨ ਰਾਜ ਵਿੱਚ 4 ਰਾਸ਼ਟਰੀ ਰਾਜਮਾਰਗ ਬੰਦ ਹਨ। ਲੇਹ-ਮਨਾਲੀ-ਹਾਈਵੇ ਤੋਂ ਇਲਾਵਾ ਚੰਬਾ-ਪਥਨਕੋਟ ਹਾਈਵੇਅ ਬੰਦ ਹੈ। ਲਾਪਤਾ ਲੋਕਾਂ ਦੀ ਭਾਲ ਲਈ ਹਿਮਾਚਲ ਪੁਲਿਸ ਅਤੇ ਆਈਟੀਬੀਪੀ ਦੀਆਂ ਟੀਮਾਂ ਭੇਜੀਆਂ ਗਈਆਂ ਸਨ।

 ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਮੰਗਲਵਾਰ ਰਾਤ ਨੂੰ ਬਚਾਅ ਕਾਰਜ ਰੋਕਿਆ ਗਿਆ। ਅੱਜ ਸਵੇਰ ਤੋਂ ਫਿਰ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਦਮਕਲ ਵਿਭਾਗ ਮਿਲ ਕੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ।