ਸਰਕਾਰ ਨੇ ਰੁਜ਼ਗਾਰ ਨੂੰ ਲੈ ਕੇ ਸਾਂਝੇ ਕੀਤੇ ਅੰਕੜੇ, ਸਰਕਾਰੀ ਨੌਕਰੀ ਲਈ ਆਈਆਂ 22.05 ਕਰੋੜ ਅਰਜ਼ੀਆਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਰਤੀ ਏਜੰਸੀਆਂ ਵੱਲੋਂ ਭਰਤੀ ਲਈ 7.22 ਲੱਖ ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ

Jobs

 

ਨਵੀਂ ਦਿੱਲੀ: ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਦੱਸਿਆ ਕਿ ਸਾਲ 2014 ਤੋਂ 2022 ਦੌਰਾਨ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨਿਯੁਕਤੀਆਂ ਲਈ 22.05 ਕਰੋੜ ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਭਰਤੀ ਏਜੰਸੀਆਂ ਵੱਲੋਂ ਭਰਤੀ ਲਈ 7.22 ਲੱਖ ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਜਾਣਕਾਰੀ ਪ੍ਰਸੋਨਲ ਰਾਜ ਮੰਤਰੀ ਡਾ: ਜਤਿੰਦਰ ਸਿੰਘ ਨੇ ਲੋਕ ਸਭਾ ਵਿਚ ਏ ਰੇਵੰਤ ਰੈਡੀ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਰੈਡੀ ਨੇ 2014 ਤੋਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਪੱਕੀ ਨੌਕਰੀ ਹਾਸਲ ਕਰਨ ਵਾਲੇ ਲੋਕਾਂ ਦੇ ਵੇਰਵੇ ਮੰਗੇ ਸਨ।

ਮੰਤਰੀ ਨੇ ਦੱਸਿਆ ਕਿ ਸਾਲ 2014 ਤੋਂ ਹੁਣ ਤੱਕ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨਿਯੁਕਤੀ ਲਈ ਭਰਤੀ ਏਜੰਸੀਆਂ ਵੱਲੋਂ ਸਿਫ਼ਾਰਸ਼ ਕੀਤੇ ਉਮੀਦਵਾਰਾਂ ਦੀ ਗਿਣਤੀ 7,22,311 ਹੈ। ਉਨ੍ਹਾਂ ਦੱਸਿਆ ਕਿ ਸਾਲ 2014 ਤੋਂ ਹੁਣ ਤੱਕ 22,05,99,238 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਸਿੰਘ ਦੁਆਰਾ ਹੇਠਲੇ ਸਦਨ ਵਿਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, 2021-22 ਵਿਚ 1,86,71,121 ਅਰਜ਼ੀਆਂ, 2020-21 ਵਿਚ 1,80,01,469 ਅਰਜ਼ੀਆਂ, 2019-20 ਵਿਚ 1,78,39,752 ਅਰਜ਼ੀਆਂ, 2018-19 ਵਿਚ 5,09,36,479 ਅਰਜ਼ੀਆਂ, 2017-18 ਵਿਚ 3,94,76,878 ਅਰਜ਼ੀਆਂ ਪ੍ਰਾਪਤ ਹੋਈਆਂ, 2016-17 ਵਿਚ 2,28,99,612 ਅਰਜ਼ੀਆਂ, 2015-16 ਵਿੱਚ 2,95,51,844 ਅਰਜ਼ੀਆਂ ਅਤੇ 2014-15 ਵਿਚ 2,32,22,083 ਅਰਜ਼ੀਆਂ ਪ੍ਰਾਪਤ ਹੋਈਆਂ।  

ਜਤਿੰਦਰ ਸਿੰਘ ਨੇ ਕਿਹਾ ਕਿ ਰੁਜ਼ਗਾਰ ਪੈਦਾ ਕਰਨਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਦੇਸ਼ ਵਿਚ ਰੁਜ਼ਗਾਰ ਪੈਦਾ ਕਰਨ ਲਈ ਕਈ ਕਦਮ ਚੁੱਕੇ ਹਨ। 1.97 ਲੱਖ ਕਰੋੜ ਰੁਪਏ ਦੇ ਖਰਚੇ ਨਾਲ 2021-22 ਦੇ ਬਜਟ ਵਿਚ 5 ਸਾਲਾਂ ਦੀ ਮਿਆਦ ਲਈ ਉਤਪਾਦਨ ਅਧਾਰਤ ਪ੍ਰੋਤਸਾਹਨ (ਪੀਐਲਆਈ) ਸਕੀਮਾਂ ਪੇਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਰਤੀ ਏਜੰਸੀਆਂ ਨੇ 2021-22 ਵਿਚ 38,850 ਉਮੀਦਵਾਰ, 2020-21 ਵਿਚ 78,555 ਉਮੀਦਵਾਰ, 2019-20 ਵਿਚ 1,47,096 ਉਮੀਦਵਾਰ, 2018-19 ਵਿਚ 38,100 ਉਮੀਦਵਾਰ, 2017-18 ਵਿਚ 76,147 ਅਰਜ਼ੀਆਂ,  2016-17 ਵਿਚ 1,01,333 ਅਰਜ਼ੀਆਂ, 2015-16 ਵਿਚ 1,11,807 ਅਰਜ਼ੀਆਂ ਅਤੇ 2014-15 ਵਿਚ 1,30,423 ਅਰਜ਼ੀਆਂ ਦੀ ਭਰਤੀ ਕੀਤੀ ਗਈ।