ਨਾਰਵੇ ਦੀ ਪਰਬਤਾਰੋਹੀ ਮਹਿਲਾ ਤੇ ਨੇਪਾਲੀ ਸ਼ੇਰਪਾ ਨੇ ਵਿਸ਼ਵ ਦੇ ਦੂਜੇ ਸਭ ਤੋਂ ਉੱਚੇ ਪਰਬਤ ਮਾਊਂਟ K2 ਕੀਤਾ ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਸ਼ਵ ਦੀਆਂ 14 ਸਿਖਰਲੀਆਂ ਚੋਟੀਆਂ ਨੂੰ ਤਿੰਨ ਮਹੀਨਿਆਂ 'ਚ ਪਹਿਲਾਂ ਹੀ ਕਰ ਚੁੱਕੇ ਹਨ ਫਤਹਿ

photo

 

 ਨਵੀਂ ਦਿੱਲੀ : ਨਾਰਵੇ ਦੀ ਵਸਨੀਕ ਕ੍ਰਿਸਟੀਨ ਹਰੀਲਾ (37) ਤੇ ਉਸ ਦਾ ਗਾਈਡ ਨੇਪਾਲ ਵਾਸੀ ਸ਼ੇਰਪਾ ਤੈਨਜਿਨ ਲਾਮਾ (35) ਨੇ ਰਿਕਾਰਡ ਸਿਰਜਿਆ ਹੈ। ਦੋਵੇਂ ਵਿਸ਼ਵ ਦੇ ਦੂਜੇ ਸਭ ਤੋਂ ਉੱਚੇ ਪਰਬਤ ਮਾਊਂਟ ਕੇ2 ’ਤੇ ਚੜ੍ਹੇ। ਇਹ ਪਰਬਤ ਪਾਕਿਸਤਾਨ 'ਚ ਸਥਿਤ ਹੈ। ਦੋਹਾਂ ਨੇ ਵਿਸ਼ਵ ਦੀਆਂ 14 ਸਿਖਰਲੀਆਂ ਚੋਟੀਆਂ ਨੂੰ ਸਭ ਤੋਂ ਘੱਟ ਸਮੇਂ ਤਿੰਨ ਮਹੀਨਿਆਂ 'ਚ ਫਤਹਿ ਕਰ ਕਰਕੇ ਰਿਕਾਰਡ ਸਿਰਜ ਦਿਤਾ ਹੈ।

ਇਹ ਵੀ ਪੜ੍ਹੋਪੱਛਮੀ ਬੰਗਾਲ 'ਚ ਆਈਫੋਨ ਖਰੀਦਣ ਲਈ ਜੋੜੇ ਨੇ ਵੇਚਿਆ 8 ਮਹੀਨੇ ਦਾ ਬੱਚਾ

ਇਹ ਚੋਟੀਆਂ 8 ਹਜ਼ਾਰ ਮੀਟਰ (26,246 ਫੁੱਟ) ਤੋਂ ਵੱਧ ਉਚਾਈ ਵਾਲੀਆਂ ਹਨ। ਇਹ ਜਾਣਕਾਰੀ ਨੇਪਾਲ ਦੀ ਕੰਪਨੀ ਸੈਵਨ ਸਮਿਟ ਟਰੈਕਸ (ਐੱਸਐੱਸਟੀ) ਦੇ ਐੱਮਡੀ ਤਾਸ਼ੀ ਲਕਪਾ ਸ਼ੇਰਪਾ ਨੇ ਦਿਤੀ ਹੈ। ਇਹ ਕੰਪਨੀ ਪਰਬਤਾਰੋਹੀਆਂ ਨੂੰ ਪਹਾੜਾਂ 'ਤੇ ਚੜ੍ਹਨ ਲਈ ਸਾਜ਼ੋ-ਸਾਮਾਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਦਸਿਆ ਕਿ ਕਿਸਟੀਨ ਤੇ ਤੈਨਜਿਨ ਨੇ ਦੁਨੀਆਂ ਦੀ ਦੂਜੀ ਸਿਖਰਲੀ ਚੋਟੀ ਮਾਊਂਟ ਕੇ2 ਨੂੰ ਸਰ ਕੀਤਾ।

ਇਹ ਵੀ ਪੜ੍ਹੋ : ਕੈਨੇਡਾ ਤੋਂ ਦੁਖਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ 

ਇਸ ਮੌਕੇ ਉਨ੍ਹਾਂ ਨਾਲ ਅੱਠ ਹੋਰ ਗਾਈਡ ਵੀ ਸਨ। ਐੱਮਡੀ ਤਾਸ਼ੀ ਨੇ ਇਥੇ ਬੇਸ ਕੈਂਪ ਤੋਂ ਜਾਣਕਾਰੀ ਦਿੰਦਿਆਂ ਦਸਿਆ ਕਿ ਇਨ੍ਹਾਂ 14 ਟੀਸੀਆਂ ਨੂੰ ਕੁਝ ਮਹੀਨਿਆਂ 'ਚ ਫਤਹਿ ਕਰਨਾ ਇਕ ਚੁਣੌਤੀ ਭਰਿਆ ਕੰਮ ਸੀ ਅਤੇ ਆਮ ਤੌਰ 'ਤੇ ਇਸ ਮੁਕਾਮ ਨੂੰ ਹਾਸਲ ਕਰਨ 'ਚ ਪਰਬਤਾਰੋਹੀਆਂ ਨੂੰ ਸਾਲਾਂਬੱਧੀ ਲੱਗ ਜਾਂਦੇ ਹਨ। ਕਾਬਿਲੇਗੌਰ ਹੈ ਕਿ ਦੋਹਾਂ (ਕ੍ਰਿਸਟੀਨ ਤੇ ਤੈਨਜਿਨ) ਨੇ ਨੇਪਾਲ ਦੇ ਨਿਰਮਲ ਪੁਰਜਾ ਵਲੋਂ ਸਿਰਜੇ ਰਿਕਾਰਡ ਨੂੰ ਤੋੜ ਦਿਤਾ ਹੈ ਜਿਸ ਨੇ ਸਾਲ 2019 ਵਿੱਚ ਇਨ੍ਹਾਂ 14 ਸਿਖਰਾਂ ਨੂੰ ਛੇ ਮਹੀਨੇ ਤੇ ਇਕ ਹਫਤੇ ਦੇ ਸਮੇਂ 'ਚ ਸਰ ਕੀਤਾ ਸੀ।