Shubhra Ranjan: ਕੌਣ ਹੈ ਸ਼ੁਭਰਾ ਰੰਜਨ, ਜਿਸ ਦੇ ਟੀਚਿੰਗ ਸਟਾਈਲ ਨੇ ਛੇੜਿਆ ਵਿਵਾਦ?, ਜਾਣੋ ਕੀ ਹੈ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Shubhra Ranjan: ਲੋਕ ਕਰ ਰਹੇ ਪੁਲਿਸ ਤੋਂ ਕਾਰਵਾਈ ਦੀ ਮੰਗ

Shubhra Ranjan teaching method started the controversy

Shubhra Ranjan teaching method started the controversy: ਯੂਪੀਐਸਸੀ ਕੋਚ ਸ਼ੁਭਰਾ ਰੰਜਨ ਦੀ ਅਧਿਆਪਨ ਸ਼ੈਲੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ, ਸ਼ੁਭਰਾ ਰੰਜਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਯੂਪੀਐਸਸੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਭਗਵਾਨ ਰਾਮ ਦੀ ਤੁਲਨਾ ਮੁਗਲ ਸ਼ਾਸਕ ਅਕਬਰ ਨਾਲ ਕਰ ਰਹੀ ਹੈ।

 

 

 

ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸ਼ੁਭਰਾ ਰੰਜਨ ਖਿਲਾਫ ਲੋਕਾਂ 'ਚ ਗੁੱਸਾ ਹੈ। ਸੋਸ਼ਲ ਮੀਡੀਆ 'ਤੇ ਲੋਕ ਉਸ ਦੀ ਵੀਡੀਓ 'ਤੇ ਟਿੱਪਣੀਆਂ ਕਰ ਰਹੇ ਹਨ ਅਤੇ ਉਸ ਖਿਲਾਫ ਪੁਲਸ ਕਾਰਵਾਈ ਦੀ ਮੰਗ ਕਰ ਰਹੇ ਹਨ। 

ਸ਼ੁਭਰਾ ਰੰਜਨ UPSC ਕੋਚਿੰਗ IAS ਇੰਸਟੀਚਿਊਟ ਦੀ ਸੰਸਥਾਪਕ ਹੈ। ਸ਼ੁਭਰਾ ਯੂਪੀਐਸਏਸੀ ਦੇ ਵਿਦਿਆਰਥੀਆਂ ਨੂੰ ਰਾਜਨੀਤੀ ਸ਼ਾਸਤਰ, ਅੰਤਰਰਾਸ਼ਟਰੀ ਸਬੰਧਾਂ ਦੇ ਵਿਸ਼ੇ ਪੜ੍ਹਾਉਂਦੀ ਹੈ। ਸ਼ੁਭਰਾ ਰੰਜਨ ਦਾ ਇੱਕ ਯੂਟਿਊਬ ਚੈਨਲ ਹੈ ਜਿਸ ਵਿੱਚ ਉਹ ਆਪਣੇ ਕਲਾਸ ਲੈਕਚਰ ਅਪਲੋਡ ਕਰਦੀ ਰਹਿੰਦੀ ਹੈ।

ਸ਼ੁਭਰਾ ਯੂਪੀਐਸਸੀ ਦੀ ਤਿਆਰੀ ਕਰਨ ਵਾਲਿਆਂ ਵਿੱਚ ਕਾਫੀ ਮਸ਼ਹੂਰ ਹੈ। ਇੰਨਾ ਹੀ ਨਹੀਂ, ਉਸ ਦੁਆਰਾ ਪੜ੍ਹਾਏ ਗਏ ਕਈ ਵਿਦਿਆਰਥੀ ਯੂਪੀਐਸਸੀ ਦੀ ਪ੍ਰੀਖਿਆ ਦੇ ਟਾਪਰ ਰਹੇ ਹਨ। ਆਈਏਐਸ ਟੀਨਾ ਡਾਬੀ ਵੀ ਸ਼ੁਭਰਾ ਰੰਜਨ ਦੀ ਵਿਦਿਆਰਥਣ ਰਹਿ ਚੁੱਕੀ ਹੈ। ਟੀਨਾ ਡਾਬੀ 2015 ਬੈਚ ਦੀ ਯੂਪੀਐਸਸੀ ਟਾਪਰ ਰਹੀ ਹੈ। 2022 ਦੀ UPSC ਟਾਪਰ ਇਸ਼ਿਤਾ ਨੂੰ ਵੀ ਸ਼ੁਭਰਾ ਰੰਜਨ ਦੁਆਰਾ ਰਾਜਨੀਤੀ ਸ਼ਾਸਤਰ ਪੜ੍ਹਾਇਆ ਗਿਆ ਸੀ।