ਦਿੱਲੀ ਗੁਰਦੁਆਰਾ ਕਮੇਟੀ ਧਰਮ ਪ੍ਰਚਾਰ ਦੇ ਉਪਰਾਲੇ ਸਦਕਾ ਸਮੂਹ ਇਸਤਰੀ ਸਤਸੰਗ ਜਥਿਆ ਵਲੋਂ ਇਕੋ ਮੰਚ 'ਤੇ ਕੀਤਾ ਗਿਆ ਕੀਰਤਨ
ਡੀ ਗਿਣਤੀ ’ਚ ਬੀਬੀਆਂ ਦੀ ਸ਼ਮੂਲੀਅਤ ਗੁਰੂ ਸਾਹਿਬ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਸਾਡੀ ਮੁਹਿੰਮ ਸਹੀ ਰਾਹ ’ਤੇ ਹੋਣ ਦੀ ਪ੍ਰਤੀਕ: ਕਾਲਕਾ, ਕਾਹਲੋਂ, ਕਰਮਸਰ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਅਨਿੰਨ ਗੁਰਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੇ ਸਹਿਯੋਗ ਨਾਲ ’ਸੀਸੁ ਦੀਆਾ ਪਰ ਸਿਰਰੁ ਨਾ ਦੀਆ’ ਸਮਾਗਮ ਰਾਹੀਂ 350 ਬੀਬੀਆਂ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਅਤੇ ਨੌਵੇਂ ਮਹੱਲੇ ਦੇ ਸਲੋਕਾਂ ਦਾ ਗਾਇਨ ਦੇ ਰੂਪ ਵਿਚ ਕਰਵਾਇਆ ਗਿਆ। ਸਮਾਗਮ ਵਿਚ 350 ਬੀਬੀਆਂ ਨੇ ਇਕੋ ਸਮੇਂ ਕੀਰਤਨ ਕਰ ਕੇ ਅਲੋਕ੍ਰਿਕ ਦ੍ਰਿਸ਼ ਸਿਰਜ ਦਿੱਤਾ। ਸਮਾਗਮ ਵਿਚ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਜਸ ਗਾਇਨ ਨਾਲ ਸਮਾਂ ਦੇਖਦੇ ਹੀ ਬੱਝਦਾ ਸੀ ਤੇ ਹਰ ਕੋਈ ਗੁਰੂ ਜੱਸ ਵਿਚ ਮੰਤਰ ਮੁਗਧ ਹੋ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਇਸਤਰੀ ਸਤਿਸੰਗ ਦੀਆਂ ਬੀਬੀਆਂ ’ਤੇ ਅਪਾਰ ਕ੍ਰਿਪਾ ਕੀਤੀ ਹੈ ਜਿਸ ਸਦਕਾ ਅੱਜ ਵੱਡੀ ਗਿਣਤੀ ਵਿਚ ਸੰਗਤ ਇਥੇ ਇਕੱਤਰ ਹੋਈ ਹੈ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੁਨੇਹਾ ਅਸੀਂ ਘਰ-ਘਰ ਪਹੁੰਚਾਉਣਾ ਚਾਹੁੰਦੇ ਹਾਂ ਤੇ ਤੁਹਾਡੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਦੱਸਦੀ ਹੈ ਕਿ ਸਾਡੀ ਮੁਹਿੰਮ ਸਹੀ ਰਾਹ ’ਤੇ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਡੇ ’ਤੇ ਇਹ ਰਹਿਮਤ ਬਖਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਦੇ 350 ਸ਼ਹੀਦੀ ਦਿਹਾੜੇ ’ਤੇ ਸਮੁੱਚੀ ਮਾਨਵਤਾ ਨੂੰ ਇਹ ਦੱਸ ਸਕੀਏ ਕਿ ਦੁਨੀਆਂ ਵਿਚ ਇਕਲੌਤਾ ਅਜਿਹਾ ਗੁਰੂ ਹੋਇਆ ਜਿਸਨੇ ਦੂਜਿਆਂ ਦੇ ਧਰਮ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ ਜਿਸਦੀ ਦੁਨੀਆਂ ਭਰ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਉਪਮਾ ਤੇ ਜਸ ਗਾਇਨ ਨਾਲ ਹੀ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ, ਸਾਡੇ ਲਈ ਇਹ ਜੀਵਨ ਦਾ ਸਭ ਤੋਂ ਸੁਨਹਿਰੀ ਮੌਕਾ ਵੀ ਹੈ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਸਮਾਗਮ ਵਿਚ ਇਕ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ਵਾਲੀਆਂ ਬੀਬੀਆਂ ਨੂੰ ਪਹਿਲੇ 5 ਇਨਾਮ 51000, 31000, 21000, 11000 ਅਤੇ 5100 ਰੁਪਏ ਸਨਮਾਨ ਰਾਸ਼ੀ ਦਿੱਤੀ ਗਈ।
ਜਸਪ੍ਰੀਤ ਸਿੰਘ ਕਰਮਸਰ ਨੇ ਬੀਬੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਸੇਵਾ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਆਪਣੇ ਵੀਕਰ ਸੈਕਸ਼ਨ ਨੂੰ ਆਓ ਆਪਾਂ ਉਤਸ਼ਾਹਿਤ ਕਰੀਏ, ਬਾਣੀ ਔਰ ਬਾਣੇ ਨਾਲ ਜੋੜੀਏ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੇਮ ਭੇਟਾਵਾਂ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਸ੍ਰ ਕਾਲਕਾ, ਸ੍ਰ ਕਾਹਲੋ ਅਤੇ ਸ੍ਰ ਕਰਮਸਰ ਨੇ ਬੀਬੀ ਰਣਜੀਤ ਕੌਰ ਦਾ ਉਚੇਚੇ ਤੋਰ ਤੇ ਧੰਨਵਾਦ ਕੀਤਾ ਜਿਨ੍ਹਾਂ ਬੀਬੀਆਂ ਨਾਲ ਤਾਲਮੇਲ ਕਰਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕਮੇਟੀ ਦਾ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਅੱਜ ਏਥੇ ਹਜਾਰਾ ਦੀ ਗਿਣਤੀ ਵਿੱਚ ਬੀਬੀਆਂ ਪਹੁੰਚੀਆਂ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਜਦ ਨਵੰਬਰ ਵਿਚ ਲਾਲ ਕਿਲੇ ਦੇ ਮੈਦਾਨ ਵਿੱਚ ਪ੍ਰੋਗਰਾਮ ਹੋਵੇਗਾ ਉਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੀਬੀਆਂ ਪਰਵਾਰ ਸਮੇਤ ਹਾਜ਼ਰੀਆਂ ਭਰਨਗੀਆਂ ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਆਤਮਾ ਸਿੰਘ ਲੁਬਾਣਾ, ਰਮਿੰਦਰ ਸਿੰਘ ਸਵੀਟਾ, ਪਰਵਿੰਦਰ ਸਿੰਘ ਲੱਕੀ , ਇੰਦਰਪ੍ਰੀਤ ਸਿੰਘ ਮੌਂਟੀ ਕੋਛੜ, ਗੁਰਮੀਤ ਸਿੰਘ ਭਾਟੀਆ , ਇੰਦਰਜੀਤ ਸਿੰਘ ਮੌਂਟੀ, ਗੁਰਮੀਤ ਸਿੰਘ ਟਿੰਕੂ, ਨਿਸ਼ਾਨ ਸਿੰਘ ਮਾਨ ਆਦਿ ਹਾਜ਼ਰ ਸਨ