ਪੰਜਾਬ ਦੀ ਧੀ ਬਣੀ ਭਾਰਤੀ ਹਵਾਈ ਫੌਜ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੜਕੀਆਂ ਹਰ ਖੇਤਰ ਵਿਚ ਸਫ਼ਲਤਾਪੂਰਵਕ ਅਪਣੇ ਕਦਮ ਰੱਖ ਰਹੀਆਂ ਹਨ। ਅਜਿਹੀ ਹੀ ਇਕ ਲੜਕੀ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਬਚਪਨ ਗੁਜ਼ਾਰਨ ਵਾਲੀ ਸ਼ਾਲਿਜਾ ਧਾਮੀ।

IAF’s Shalija Dhami becomes first female flight commander

ਨਵੀਂ ਦਿੱਲੀ: ਦੇਸ਼ ਵਿਚ ਲੜਕੀਆਂ ਹਰ ਖੇਤਰ ਵਿਚ ਸਫ਼ਲਤਾਪੂਰਵਕ ਅਪਣੇ ਕਦਮ ਰੱਖ ਰਹੀਆਂ ਹਨ। ਅਜਿਹੀ ਹੀ ਇਕ ਲੜਕੀ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਬਚਪਨ ਗੁਜ਼ਾਰਨ ਵਾਲੀ ਸ਼ਾਲਿਜਾ ਧਾਮੀ। ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਨੇ ਫਲਾਇੰਗ ਯੂਨਿਟ ਦੀ ਪਹਿਲੀ ਮਹਿਲਾ ਪਾਇਲਟ ਕਮਾਂਡਰ ਬਣਨ ਦਾ ਰਿਕਾਰਡ ਦਰਜ ਕੀਤਾ ਹੈ। ਧਾਮੀ ਨੇ ਹਿੰਡਨ ਸਥਿਤ ਹਵਾਈ ਫੌਜ ਦੇ ਹਵਾਈ ਅੱਡੇ ਵਿਚ ਚੇਤਕ ਹੈਲੀਕਾਪਟਰ ਯੂਨਿਟ ਦੇ ਫਲਾਈਟ ਕਮਾਂਡਰ ਦਾ ਅਹੁਦਾ ਸੰਭਾਲ ਲਿਆ ਹੈ। ਫਲਾਈਟ ਕਮਾਂਡਰ ਯੂਨਿਟ ਦੀ ਕਮਾਨ ਵਿਚ ਇਹ ਦੂਜਾ ਅਹੁਦਾ ਹੈ।

ਪੰਜਾਬ ਦੇ ਲੁਧਿਆਣਾ ਵਿਚ ਵੱਡੀ ਹੋਈ ਇਹ ਲੜਕੀ ਹਾਈ ਸਕੂਲ ਦੇ ਦਿਨਾਂ ਤੋਂ ਹੀ ਪਾਇਲਟ ਬਣਨਾ ਚਾਹੁੰਦੀ ਸੀ। ਕੈਰੀਅਰ ਵਿਚ ਉਚਾਈਆਂ ਨੂੰ ਛੂਹ ਰਹੀ ਧਾਮੀ 9 ਸਾਲ ਦੇ ਬੱਚੇ ਦੀ ਮਾਂ ਹੈ। ਉਹ ਅਪਣੇ ਹੁਣ ਤੱਕ ਦੇ ਕੈਰੀਅਰ ਵਿਚ ਚੇਤਕ ਅਤੇ ਚੀਤਾ ਹੈਲੀਕਾਪਟਰ ਉਡਾਉਂਦੀ ਰਹੀ ਹੈ। ਵਿੰਗ ਕਮਾਂਡਰ ਸ਼ਾਲਿਜਾ 15 ਸਾਲਾਂ ਤੋ ਹਵਾਈ ਫੌਜ ਵਿਚ ਰਹਿੰਦੇ ਹੋਏ ਦੇਸ਼ ਦੀ ਸੇਵਾ ਕਰ ਰਹੀ ਹੈ। 2300 ਘੰਟਿਆਂ ਤੱਕ ਉਡਾਨ ਦਾ ਤਜ਼ਰਬਾ ਰੱਖਣ ਵਾਲੀ ਸ਼ਾਲਿਜਾ ਧਾਮੀ ਹਵਾਈ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਹੈ, ਜਿਨ੍ਹਾਂ ਨੂੰ ਲੰਬੇ ਕਾਰਜਕਾਲ ਲਈ ਸਥਾਈ ਕਮਿਸ਼ਨ ਪ੍ਰਦਾਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦਿੱਲੀ ਹਾਈਕੋਰਟ ਵਿਚ ਲੰਬੀ ਅਤੇ ਕਠਿਨ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਮਹਿਲਾ ਅਧਿਕਾਰੀਆਂ ਨੂੰ ਅਪਣੇ ਪੁਰਸ਼ ਹਮਅਹੁਦਾ ਨਾਲ ਸਥਾਈ ਕਮਿਸ਼ਨ ‘ਤੇ ਵਿਚਾਰ ਕਰਨ ਦਾ ਅਧਿਕਾਰ ਮਿਲਿਆ ਹੈ। ਦੱਸ ਦਈਏ ਕਿ ਭਾਰਤੀ ਹਵਾਈ ਫੌਜ ਵਿਚ 1994 ਵਿਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਪਰ ਉਹਨਾਂ ਨੂੰ ਨਾਨ-ਕੰਮਬੈਟ ਰੋਲ ਦਿੱਤਾ ਗਿਆ।

 


 

ਹੌਲੀ-ਹੌਲੀ ਔਰਤਾਂ ਨੇ ਸੰਘਰਸ਼ ਕਰ ਕੇ ਹੁਣ ਕੰਮਬੈਟ ਰੋਲ ਹਾਸਲ ਕੀਤੇ ਹਨ। ਧਾਮੀ ਦੀ ਇਸ ਕਾਮਯਾਬੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।