ਕੋਰੋਨਾ ਸੰਕਟ ਦੌਰਾਨ 1 ਸਤੰਬਰ ਤੋਂ ਹੋਣ ਜਾ ਰਹੇ ਇਹ ਵੱਡੇ ਬਦਲਾਅ, ਤੁਹਾਡੇ ‘ਤੇ ਹੋਵੇਗਾ ਇਹ ਅਸਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੌਰਾਨ 1 ਸਤੰਬਰ ਤੋਂ ਅਨਲੌਕ ਦਾ ਚੌਥਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਅਗਲੇ ਮਹੀਨੇ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ।

Major changes are going to happen from September 1

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ 1 ਸਤੰਬਰ ਤੋਂ ਅਨਲੌਕ ਦਾ ਚੌਥਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਅਗਲੇ ਮਹੀਨੇ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਅਗਸਤ ਮਹੀਨੇ ਦੀ ਪਹਿਲੀ ਤਰੀਕ ਨੂੰ ਵੀ ਕਈ ਅਹਿਮ ਬਦਲਾਅ ਹੋਏ ਸਨ। ਸਰਕਾਰ ਨੇ ਹਾਲ ਹੀ ਵਿਚ 1 ਸਤੰਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਨੂੰ ਲੈ ਕੇ ਜਾਣਕਾਰੀ ਦੇ ਦਿੱਤੀ ਸੀ।

ਇਹ ਬਦਲਾਅ ਐਲਪੀਜੀ ਸਿਲੰਡਰ, ਮਹਿੰਗੀ ਹਵਾਈ ਯਾਤਰਾ, ਅਨਲੌਕ 4 ਦੀ ਸ਼ੁਰੂਆਤ, ਕਰਜ਼ਾ ਮੁਆਫੀ (Loan moratorium) ਅਤੇ ਜੀਐਸਜੀ ਭੁਗਤਾਨ ਨਾਲ ਜੁੜੇ ਹਨ। ਸਭ ਤੋਂ ਪਹਿਲਾਂ ਜੇਕਰ ਐਲਪੀਜੀ ਸਿਲੰਡਰ ਦੀ ਗੱਲ ਕੀਤੀ ਜਾਵੇ ਤਾਂ ਗਾਹਕਾਂ ਨੂੰ ਇਸ ਦੀ ਕੀਮਤ ਦੇ ਬਦਲਾਅ ਤਹਿਤ ਭੁਗਤਾਨ ਕਰਨਾ ਹੋਵੇਗਾ।

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ। ਬੀਤੇ ਮਹੀਨੇ ਦੀ ਪਹਿਲੀ ਤਰੀਕ ਨੂੰ ਵੀ ਕੀਮਤਾਂ ਵਿਚ ਬਦਲਾਅ ਹੋਇਆ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਕ ਸਤੰਬਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਤੋਂ ਜ਼ਿਆਦਾ ਹਵਾਬਾਜ਼ੀ ਸੁਰੱਖਿਆ ਫੀਸ ਵਸੂਲਣ ਦਾ ਫੈਸਲਾ ਕੀਤਾ ਹੈ। ਇਸ ਦੇ ਚਲਦਿਆਂ ਹਵਾਈ ਸਫਰ ਮਹਿੰਗਾ ਹੋ ਜਾਵੇਗਾ।

ਉੱਥੇ ਹੀ ਦੇਸ਼ ਭਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਕੇਂਦਰ ਸਰਕਾਰ ਜ਼ਿਆਦਾ ਛੋਟ ਦੇ ਨਾਲ ਅਨਲੌਕ-4 ਨਾਲ ਸਬੰਧਤ ਗਾਈਡਲਾਈਨ ਦਾ ਐਲਾਨ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਸੂਬਿਆਂ ਨੂੰ ਮੈਟਰੋ ਟਰੇਨ ਚਲਾਉਣ ਦੀ ਮਨਜ਼ੂਰੀ ਮਿਲ ਸਕਦੀ ਹੈ। ਹੋਰ ਕਈ ਸਹੂਲਤਾਂ ਵੀ ਮਿਲ ਸਕਦੀਆਂ ਹਨ। ਜੀਐਸਟੀ ਭੁਗਤਾਨ ਵਿਚ ਦੇਰੀ ਦੀ ਸਥਿਤੀ ਵਿਚ ਇਕ ਸਤੰਬਰ ਤੋਂ ਕੁੱਲ ਟੈਕਸ ਦੇਣਦਾਰੀ ‘ਤੇ ਵਿਆਜ ਲੱਗੇਗਾ। ਸਰਕਾਰ ਨੇ ਹਾਲ ਹੀ ਵਿਚ ਇਸ ਦਾ ਐਲਾਨ ਕੀਤਾ ਹੈ।