ਹਾਦਸੇ 'ਚ ਮੌਤ ਹੋਣ 'ਤੇ ਮਿਲੇਗਾ ਮੁਆਵਜ਼ਾ, ਸਿੱਖਿਆ ਤੇ ਵਿਆਹ ਲਈ ਵੀ ਮਿਲੇਗੀ ਆਰਥਿਕ ਮਦਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੜ੍ਹੋ ਦਿੱਲੀ ਸਰਕਾਰ ਦੀ ਨਵੀਂ ਯੋਜਨਾ

Delhi Government

ਨਵੀਂ ਦਿੱਲੀ - ਦਿੱਲੀ ਸਰਕਾਰ ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਮਜ਼ਦੂਰਾਂ ਦੀ ਮਦਦ ਲਈ ਹੱਥ ਵਧਾਇਆ ਹੈ। ਦਿੱਲੀ ਸਰਕਾਰ ਨੇ ਇੱਕ ਨਵੀਂ ਯੋਜਨਾ ‘ਮਜਦੂਰ ਨਿਰਮਾਣ’ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ, ਦਿੱਲੀ ਸਰਕਾਰ ਹਾਦਸੇ ਵਿਚ ਆਪਣੀ ਜਾਨ ਗੁਆਉਣ ਵਾਲੇ ਕਾਮੇ ਨੂੰ 2 ਲੱਖ ਰੁਪਏ ਮੁਆਵਜ਼ਾ ਦੇਵੇਗੀ ਅਤੇ ਨਾਲ ਹੀ ਵਿਆਹ ਅਤੇ ਸਿੱਖਿਆ ਲਈ ਵਿੱਤੀ ਸਹਾਇਤਾ ਵੀ ਦੇਵੇਗੀ।

ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਮਜ਼ਦੂਰਾਂ ਨੂੰ ਰਜਿਸਟਰ ਕਰਵਾਉਣਾ ਪਵੇਗਾ। ਦਿੱਲੀ ਸਰਕਾਰ ਦੇ ਕਿਰਤ ਮੰਤਰੀ ਗੋਪਾਲ ਰਾਏ ਅਨੁਸਾਰ ਲੇਬਰ ਬੋਰਡ ਰਾਹੀਂ ਨਿਰਮਾਣ ਮਜ਼ਦੂਰ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਦਿੱਲੀ ਸਰਕਾਰ ਰਜਿਸਟਰੀ ਕਰਾਉਣ ਵਾਲੇ ਮਜ਼ਦੂਰ ਨੂੰ ਬੇਟੇ ਦੇ ਵਿਆਹ ਲਈ 35 ਹਜ਼ਾਰ ਰੁਪਏ ਅਤੇ ਲੜਕੀਆਂ ਦੇ ਵਿਆਹ ਲਈ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।

ਇੰਨਾ ਹੀ ਨਹੀਂ ਬੱਚਿਆਂ ਦੀ ਪੜ੍ਹਾਈ ਲਈ 500 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਜੇਕਰ ਕਿਸੇ ਮਜ਼ਦੂਰ ਦੀ ਕਿਸੇ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰ ਨੂੰ 2 ਲੱਖ ਰੁਪਏ ਦਾ ਵਿੱਤੀ ਮੁਆਵਜ਼ਾ ਦਿੱਤਾ ਜਾਵੇਗਾ। ਦਿੱਲੀ ਸਰਕਾਰ ਨੇ ਮਜ਼ਦੂਰਾਂ ਦੀ ਸਹਾਇਤਾ ਲਈ ਲੇਬਰ ਬੋਰਡ ਰਾਹੀਂ ਨਿਰਮਾਣ ਮਜ਼ਦੂਰ ਰਜਿਸਟ੍ਰੇਸ਼ਨ ਕੈਂਪ ਦੀ ਸ਼ੁਰੂਆਤ ਕੀਤੀ ਹੈ।

ਸਰਕਾਰ ਵੱਲੋਂ ਦਿੱਲੀ ਦੀਆਂ 70 ਵਿਧਾਨ ਸਭਾਵਾਂ ਵਿਚ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੀ ਨਿਗਰਾਨੀ ਸਥਾਨਕ ਵਿਧਾਇਕ ਖੁਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਕੰਮ ਕਰ ਰਹੇ ਮਜ਼ਦੂਰ 11 ਸਤੰਬਰ ਤੱਕ ਘਰ ਬੈਠੇ www.edistrict.delhigovt.nic.in ‘ਤੇ ਵੀ ਰਜਿਸਟਰੀ ਕਰਵਾ ਸਕਦੇ ਹਨ।
ਦਿੱਲੀ ਸਰਕਾਰ ਦੇ ਨਿਰਮਾਣ ਕਰਮਚਾਰੀ ਰਜਿਸਟ੍ਰੇਸ਼ਨ ਕੈਂਪ ਰਾਹੀਂ 18-60 ਸਾਲਾਂ ਤੱਕ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

ਇਸ ਦੇ ਲਈ, ਉਸ ਮਜ਼ਦੂਰ ਕੋਲ 90 ਦਿਨਾਂ ਦਾ ਵਰਕਿੰਗ ਸਰਟੀਫਿਕੇਟ, ਫੋਟੋ, ਲੋਕਲ ਆਈਡੀ ਪਰੂਫ, ਬੈਂਕ ਖਾਤਾ ਨੰਬਰ ਅਤੇ ਆਧਾਰ ਕਾਰਡ ਹੋਣਾ ਚਾਹੀਦਾ ਹੈ। ਕੈਂਪ ਵਿਚ ਫਾਰਮ ਭਰਨ ਤੋਂ ਬਾਅਦ, ਕਾਗਜ਼ ਪੂਰੇ ਹੋਣ 'ਤੇ ਵੈਰੀਫਿਕੇਸ਼ਨ ਕੀਤਾ ਜਾਵੇਗਾ। ਕੋਰੋਨਾ ਦੌਰਾਨ, 70 ਹਜ਼ਾਰ ਉਸਾਰੀ ਕਾਮਿਆਂ ਨੇ ਆਨਲਾਈਨ ਅਰਜ਼ੀ ਦਿੱਤੀ ਹੈ। ਜਿਨ੍ਹਾਂ ਨੂੰ 10-10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ।

ਤਰਖਾਣ, ਬਾਰ ਬਾਈਂਡਰ, ਬੇਲੀਅਰ, ਪੋਰਟਰ, ਲੇਬਰਰ, ਹਾਊਸ ਬਿਲਡਰ, ਵਾਚਮੈਨ, ਕੰਕਰੀਟ ਮਿਕਸਰ, ਕਰੇਨ ਓਪਰੇਟਰ, ਇਲੈਕਟ੍ਰੀਸ਼ੀਅਨ, ਫਿਟਰਮੈਨ, ਲੁਹਾਰ, ਪੇਂਟਰ, ਪਲੰਬਰ, ਪੀਓਪੀ ਲੇਬਰ, ਪੰਪ ਓਪਰੇਟਰ, ਰਾਜਮਿਤ੍ਰੀ, ਯੋਜਨਾ ਲਾਭ ਲੈਣ ਲਈ ਤੁਸੀਂ ਰਜਿਸਟਰ ਕਰ ਸਕਦੇ ਹੋ।