ਅਰਵਿੰਦ ਕੇਜਰੀਵਾਲ ਨੇ ਮਯੂਰ ਵਿਹਾਰ ਫੇਜ਼ 1 ਫਲਾਈਓਵਰ 'ਤੇ ਬਣੇ ਨਵੇਂ 'ਕਲੋਵਰਲੀਫ' ਦਾ ਕੀਤਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਲੋਕਾਂ ਨੂੰ ਮਿਲੇਗੀ ਆਵਾਜਾਈ ਤੋਂ ਰਾਹਤ

Arvind Kejriwal

 

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਲੋਕਾਂ ਦੀ ਸਹੂਲਤ ਲਈ ਸੀਐਮ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ-ਨੋਇਡਾ ਲਿੰਕ ਰੋਡ 'ਤੇ ਮਯੂਰ ਵਿਹਾਰ ਫੇਜ਼ -1 ਫਲਾਈਓਵਰ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਫਲਾਈਓਵਰ 'ਤੇ ਸਾਈਕਲ ਟ੍ਰੈਕ, ਰੈਂਪ, ਲੂਪ ਅਤੇ ਸਰਵਿਸ ਰੋਡ ਵੀ ਲਾਂਚ ਕੀਤੀ ਗਈ।

 

 

 

ਸਪੱਸ਼ਟ ਹੈ ਇਹ ਕਦਮ ਲੋਕਾਂ ਨੂੰ ਮਯੂਰ ਵਿਹਾਰ ਫੇਜ਼ 1 ਤੋਂ ਅਕਸ਼ਰਧਾਮ ਅਤੇ ਨੋਇਡਾ ਤੋਂ ਮਯੂਰ ਵਿਹਾਰ ਫੇਜ਼ 1 ਤੱਕ ਯਾਤਰਾ ਕਰਨ ਵਿੱਚ ਸਹਾਇਤਾ ਕਰੇਗਾ।
ਬਾਰਾਪੁਲਾ ਫੇਜ਼ -3 ਨਾਲ ਸਬੰਧਤ ਇਨ੍ਹਾਂ ਲੂਪਸ ਅਤੇ ਰੈਂਪਾਂ ਦੇ ਸ਼ੁਰੂ ਹੋਣ ਨਾਲ ਹੁਣ ਦਿੱਲੀ ਦੇ ਲੋਕਾਂ ਨੂੰ ਆਵਾਜਾਈ ਤੋਂ ਰਾਹਤ ਮਿਲੇਗੀ। ਖਾਸ ਕਰਕੇ ਦਿੱਲੀ-ਨੋਇਡਾ ਦੇ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਇਸਦਾ ਬਹੁਤ ਫਾਇਦਾ ਹੋਵੇਗਾ।

 

 

ਕਲੋਵਰਲੀਫ ਦਾ ਇੱਕ ਹਿੱਸਾ ਨੋਇਡਾ ਤੋਂ ਫਲਾਈਓਵਰ ਦੇ ਹੇਠਾਂ ਆਉਣ ਵਾਲੇ ਟ੍ਰੈਫਿਕ ਨੂੰ ਮਯੂਰ ਵਿਹਾਰ ਫੇਜ਼ -1 ਵੱਲ ਲੈ ਜਾਵੇਗਾ। ਦੂਜੇ ਪਾਸੇ, ਦੂਜਾ ਲੂਪ ਮਯੂਰ ਵਿਹਾਰ 1 ਤੋਂ ਸ਼ੁਰੂ ਹੋਵੇਗਾ ਅਤੇ ਫਲਾਈਓਵਰ ਨਾਲ ਅਕਸ਼ਰਧਾਮ ਵੱਲ ਜੁੜੇਗਾ।