ਚੰਡੀਗੜ੍ਹ ਸੈਕਟਰ 7 'ਚ ਫਿਰ ਡਿੱਗਿਆ ਦਰੱਖਤ, ਵਾਲ-ਵਾਲ ਬਚੇ ਲੋਕ
ਡਿੱਗ ਰਹੇ ਦਰਖੱਤਾਂ ਨੇ ਲੋਕਾਂ ਦੀ ਵਧਾਈ ਚਿੰਤਾ
A tree fell again in Chandigarh Sector 7
ਚੰਡੀਗੜ੍ਹ: ਚੰਡੀਗੜ੍ਹ ਵਿੱਚ ਦਰੱਖਤ ਡਿੱਗਣ ਦਾ ਸਿਲਸਿਲਾ ਜਾਰੀ ਹੈ। ਮੀਂਹ ਅਤੇ ਹਨੇਰੀ ਤੋਂ ਬਿਨਾਂ ਹੀ ਦਰਖੱਤ ਡਿੱਗ ਰਹੇ ਹਨ। ਇਨ੍ਹਾਂ ਦਰੱਖਤਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਦੂਜੇ ਪਾਸੇ ਅੱਜ ਫਿਰ ਸੈਕਟਰ 7 ਧੋਬੀ ਘਾਟ ਨੇੜੇ ਇਕ ਹੋਰ ਪੁਰਾਣਾ ਦਰੱਖਤ ਡਿੱਗ ਗਿਆ। ਹਾਲਾਂਕਿ ਖੁਸ਼ਕਿਸਮਤੀ ਨਾਲ ਲੋਕਾਂ ਅਤੇ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਸ਼ਹਿਰ ਵਿੱਚ ਲਗਾਤਾਰ ਦਰੱਖਤ ਡਿੱਗਣ ਦੀਆਂ ਘਟਨਾਵਾਂ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਹਾਦਸਿਆਂ ਦਾ ਖ਼ਤਰਾ ਵੀ ਵੱਧ ਰਿਹਾ ਹੈ।