ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ ,17 ਅਕਤੂਬਰ ਨੂੰ ਹੋਵੇਗੀ ਨਵੇਂ ਪ੍ਰਧਾਨ ਦੀ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

19 ਅਕਤੂਬਰ ਨੂੰ ਐਲਾਨਿਆ ਜਾਵੇਗਾ ਨਵੇਂ ਪ੍ਰਧਾਨ ਦਾ ਨਾਂ

Congress 

 

ਨਵੀਂ ਦਿੱਲੀ: ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਦੀ ਤਰੀਕ ਹੁਣ ਟਾਲ ਦਿੱਤੀ ਗਈ ਹੈ। ਪਾਰਟੀ ਆਗੂਆਂ ਤੇ ਵਰਕਰਾਂ ਨੂੰ ਹੁਣ ਜਲਦੀ ਹੀ ਆਪਣਾ ਕੌਮੀ ਪ੍ਰਧਾਨ ਮਿਲ ਜਾਵੇਗਾ। ਜਾਣਕਾਰੀ ਅਨੁਸਾਰ 17 ਅਕਤੂਬਰ ਨੂੰ ਚੋਣਾਂ ਹੋਣਗੀਆਂ ਅਤੇ ਕਾਂਗਰਸ ਨੂੰ 19 ਅਕਤੂਬਰ ਨੂੰ ਆਪਣਾ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਜਾਵੇਗਾ।

ਜਦਕਿ ਉਮੀਦਵਾਰ 24 ਤੋਂ 30 ਸਤੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਦੱਸ ਦਈਏ ਕਿ ਫਿਲਹਾਲ ਸੋਨੀਆ ਗਾਂਧੀ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਦੇ ਤੌਰ 'ਤੇ ਸਾਰਾ ਕੰਮ ਸੰਭਾਲ ਰਹੀ ਹੈ।