2047 ਵਿੱਚ 'ਵਿਕਸਿਤ ਦੇਸ਼' ਬਣ ਜਾਵੇਗਾ ਭਾਰਤ - ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

PM ਮੋਦੀ ਨੇ ‘ਸਮਰਿਤੀ ਵਨ ਸਮਾਰਕ’ ਦਾ ਕੀਤਾ ਉਦਘਾਟਨ

India will become a 'developed country' in 2047 - PM Modi

2001 'ਚ ਆਏ ਭੂਚਾਲ ਦੌਰਾਨ ਜਾਨਾਂ ਗੁਆਉਣ ਵਾਲੇ 13 ਹਜ਼ਾਰ ਲੋਕਾਂ ਦੀ ਯਾਦ ਨੂੰ ਕੀਤਾ ਗਿਆ ਹੈ ਸਮਰਪਿਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਭੁਜ ਵਿੱਚ ਸਮਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕੀਤਾ। ਇਹ ਯਾਦਗਾਰ ਭੁਜ ਵਿੱਚ 2001 ਵਿੱਚ ਆਏ ਭਿਆਨਕ ਭੂਚਾਲ ਵਿੱਚ ਜਾਨਾਂ ਗੁਆਉਣ ਵਾਲੇ 13 ਹਜ਼ਾਰ ਲੋਕਾਂ ਦੀ ਯਾਦ ਵਿੱਚ ਬਣਾਈ ਗਈ ਹੈ। ਇਸ ਦੇ ਨਾਲ ਹੀ, ਲਗਭਗ 470 ਏਕੜ ਦੇ ਖੇਤਰ ਵਿੱਚ ਬਣਿਆ ਇਹ ਸਮਾਰਕ ਵੀ ਇਸ ਦਿਲ ਦਹਿਲਾ ਦੇਣ ਵਾਲੇ ਦੁਖਾਂਤ ਤੋਂ ਉਭਰਨ ਲਈ ਲੋਕਾਂ ਦੇ ਜਜ਼ਬੇ ਨੂੰ ਦਰਸਾਉਂਦਾ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੱਛ 'ਚ ਰੋਡ ਸ਼ੋਅ ਵੀ ਕੱਢਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਧਾਨ ਮੰਤਰੀ ਦਾ ਭਰਵਾਂ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੱਛ ਦਾ ਵਿਕਾਸ ਸਬਕਾ ਪ੍ਰਯਾਸ ਤੋਂ ਸਾਰਥਕ ਬਦਲਾਅ ਦੀ ਉੱਤਮ ਉਦਾਹਰਣ ਹੈ। ਕੱਛ ਸਿਰਫ਼ ਇੱਕ ਜਗ੍ਹਾ ਨਹੀਂ ਹੈ, ਸਗੋਂ ਇਹ ਇੱਕ ਆਤਮਾ ਹੈ, ਇੱਕ ਜੀਵਤ ਅਹਿਸਾਸ ਹੈ।

ਇਹ ਉਹੀ ਭਾਵਨਾ ਹੈ ਜੋ ਸਾਨੂੰ ਆਜ਼ਾਦੀ ਦੇ ਅਮ੍ਰਿਤ ਦੇ ਵਿਸ਼ਾਲ ਸੰਕਲਪਾਂ ਦੀ ਪੂਰਤੀ ਦਾ ਰਸਤਾ ਦਿਖਾਉਂਦੀ ਹੈ। ਦੱਸਣਯੋਗ ਹੈ ਕਿ ਸਮਰਿਤੀ ਵਨ ਸਮਾਰਕ ਨੂੰ ਕਰੀਬ 470 ਏਕੜ ਖੇਤਰ ’ਚ ਬਣਾਇਆ ਗਿਆ ਹੈ। ਇਹ ਸਮਾਰਕ 2001 ਦੇ ਭੂਚਾਲ ਤੋਂ ਬਾਅਦ ਇਸ ਦੁਖਾਂਤ ਤੋਂ ਉੱਭਰਨ ਲਈ ਲੋਕਾਂ ਦੇ ਜਜ਼ਬੇ ਨੂੰ ਦਰਸਾਉਂਦਾ ਹੈ। ਜਿਸ ’ਚ 13,000 ਲੋਕ ਮਾਰੇ ਗਏ ਸਨ। ਇਸ ਭੂਚਾਲ ਦਾ ਕੇਂਦਰ ਭੁਜ ਵਿਚ ਸੀ। ਭੂਚਾਲ ਕਾਰਨ ਮਰਨ ਵਾਲਿਆਂ ਦੇ ਨਾਂ ਸਮਾਰਕ ’ਤੇ ਉੱਕਰੇ ਹੋਏ ਹਨ। ਇਸ ’ਚ ਇਕ ਅਤਿ-ਆਧੁਨਿਕ 'ਮੈਮਰੀ ਵਨ ਅਰਥਕੁਏਕ ਮਿਊਜ਼ੀਅਮ' ਵੀ ਹੈ।

ਇਸ ਮੌਕੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਗੁਜਰਾਤ ਇੱਕ ਤੋਂ ਬਾਅਦ ਇੱਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਜਦੋਂ ਗੁਜਰਾਤ ਕੁਦਰਤੀ ਆਫ਼ਤ ਨਾਲ ਨਜਿੱਠ ਰਿਹਾ ਸੀ। ਗੁਜਰਾਤ ਨੂੰ ਦੇਸ਼ ਅਤੇ ਦੁਨੀਆ ਵਿੱਚ ਬਦਨਾਮ ਕਰਨ ਲਈ ਇੱਥੇ ਨਿਵੇਸ਼ ਨੂੰ ਰੋਕਣ ਲਈ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਰਚੀ ਗਈ। ਅਜਿਹੀ ਸਥਿਤੀ ਵਿੱਚ ਵੀ ਗੁਜਰਾਤ ਆਫ਼ਤ ਪ੍ਰਬੰਧਨ ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਐਕਟ ਦੀ ਪ੍ਰੇਰਨਾ ਨਾਲ ਪੂਰੇ ਦੇਸ਼ ਲਈ ਬਰਾਬਰ ਕਾਨੂੰਨ ਬਣਾਇਆ ਗਿਆ।

ਪੀਐਮ ਮੋਦੀ ਨੇ ਕਿਹਾ ਕਿ ਕੱਛ 'ਚ 2001 ਵਿੱਚ ਪੂਰੀ ਤਰ੍ਹਾਂ ਤਬਾਹ ਹੋਣ ਤੋਂ ਬਾਅਦ ਜੋ ਕੰਮ ਕੀਤਾ ਗਿਆ ਹੈ, ਉਹ ਕਲਪਨਾ ਤੋਂ ਪਰ੍ਹੇ ਹੈ। ਕ੍ਰਾਂਤੀਗੁਰੂ ਸ਼ਿਆਮਜੀ ਕ੍ਰਿਸ਼ਨਵਰਮਾ ਯੂਨੀਵਰਸਿਟੀ 2003 ਵਿੱਚ ਕੱਛ ਵਿੱਚ ਬਣਾਈ ਗਈ ਸੀ, ਜਦੋਂ ਕਿ 35 ਤੋਂ ਵੱਧ ਨਵੇਂ ਕਾਲਜ ਵੀ ਸਥਾਪਿਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2001 ਵਿੱਚ ਕੱਛ ਵਿੱਚ ਆਏ ਭੂਚਾਲ ਤੋਂ ਬਾਅਦ ਦੇ ਔਖੇ ਦਿਨਾਂ ਵਿੱਚ ਮੈਂ ਭਰੋਸੇ ਨਾਲ ਕਿਹਾ ਸੀ ਕਿ ਅਸੀਂ ਤਬਾਹੀ ਨੂੰ ਮੌਕੇ ਵਿੱਚ ਬਦਲ ਦੇਵਾਂਗੇ। ਅੱਜ ਮੈਂ ਕਹਿੰਦਾ ਹਾਂ ਕਿ ਭਾਰਤ 2047 ਵਿੱਚ 'ਵਿਕਸਿਤ ਦੇਸ਼' ਬਣ ਜਾਵੇਗਾ।