Ashwani Sharma News: ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਆਰ.ਪੀ. ਸ਼ਰਮਾ ਦਾ ਹੋਇਆ ਦਿਹਾਂਤ, ਕੁਝ ਸਮੇਂ ਤੋਂ ਸਨ ਬਿਮਾਰ
Ashwani Sharma News: ਭਲਕੇ ਪਠਾਨਕੋਟ ਵਿਚ ਕੀਤਾ ਜਾਵੇਗਾ ਅੰਤਿਮ ਸਸਕਾਰ
Ashwani Sharma's elder brother R.P. Sharma passes away: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਰਾਮ ਪ੍ਰਸਾਦ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 63 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਦੱਸ ਦੇਈਏ ਕਿ ਆਰ.ਪੀ. ਸ਼ਰਮਾ ਕੁਝ ਸਮੇਂ ਤੋਂ ਬਿਮਾਰ ਸਨ। ਪਿਛਲੇ 15 ਦਿਨਾਂ ਤੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਸਨ ਅਤੇ ਤਿੰਨ ਦਿਨਾਂ ਤੋਂ ਆਈ.ਸੀ.ਯੂ. ਵਿੱਚ ਸਨ।
ਪਾਵਰ ਗਰਿੱਡ ਤੋਂ ਏਜੀਐਮ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਆਰਪੀ ਸ਼ਰਮਾ ਨੇ ਅਸ਼ਵਨੀ ਸ਼ਰਮਾ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇੱਕ ਪਿਤਾ ਵਾਂਗ, ਉਹ ਹਮੇਸ਼ਾ ਆਪਣੇ ਛੋਟੇ ਭਰਾ ਅਸ਼ਵਨੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ। ਆਰਪੀ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਸਾਂਝੇ ਪਰਿਵਾਰ ਵਜੋਂ ਇੱਕੋ ਘਰ ਵਿੱਚ ਰਹਿੰਦੇ ਸਨ। ਆਰਪੀ ਸ਼ਰਮਾ ਦਾ ਅੰਤਿਮ ਸਸਕਾਰ ਭਲਕੇ ਸਵੇਰੇ 11 ਵਜੇ ਪਠਾਨਕੋਟ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
(For more news apart from “Ashwani Sharma's elder brother R.P. Sharma passes away, ” stay tuned to Rozana Spokesman.)