Maharashtra ਵਿਰਾਰ ਇਮਾਰਤ ਹਾਦਸੇ ’ਚ ਮਰਨ ਵਾਲੇ ਵਿਅਕਤੀਆਂ ਗਿਣਤੀ 14 ਹੋਈ
ਐਨਡੀਆਰਐਫ ਦੀ ਸਰਚ ਮੁਹਿੰਮ ਜਾਰੀ
Death toll in Maharashtra's Virar building collapse rises to 14
Virar building collapse news : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਵਿਰਾਰ ’ਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ ਢਹਿ ਗਈ ਸੀ। ਇਮਾਰਤ ਦੇ ਮਲਬੇ ਵਿੱਚ 20 ਤੋਂ 25 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ।। ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਐਨਡੀਆਰਐਫ ਵੱਲੋਂ ਚਲਾਇਆ ਜਾ ਰਿਹਾ ਸਰਚ ਅਪ੍ਰੇਸ਼ਨ ਲਗਾਤਾਰ ਜਾਰੀ ਹੈ।
ਜਿਕਰਯੋਗ ਹੈ ਕਿ ਇਹ ਇਮਾਰਤ ਇੰਨੀ ਤੰਗ ਗਲੀ ਵਿੱਚ ਸੀ ਕਿ ਨਾ ਤਾਂ ਉਥੇ ਰੈਸਕਿਊ ਲਈ ਕੋਈ ਗੱਡੀ ਜਾ ਸਕਦੀ ਹੈ ਅਤੇ ਨਾ ਹੀ ਐਂਬੂਲੈਂਸ। ਅਜਿਹੀ ਸਥਿਤੀ ਵਿੱਚ ਐਨਡੀਆਰਐਫ ਦੀ ਟੀਮ ਨੂੰ ਆਪਣੇ ਹੱਥੀਂ ਬਚਾਅ ਕਾਰਜ ਕਰਨਾ ਪੈ ਰਿਹਾ ਹੈ। ਜਿਸ ਵਿੱਚ ਕਾਫ਼ੀ ਸਮਾਂ ਲੱਗ ਰਿਹਾ ਹੈ। ਜਦਕਿ ਬਚਾਅ ਕਾਰਜਾਂ ਵਿਚ ਜੁਟੀ ਟੀਮ ਨੂੰ ਹਾਲੇ ਵੀ ਮਲਬੇ ਹੇਠ ਕੁੱਝ ਵਿਅਕਤੀਆਂ ਦੇ ਫਸੇ ਹੋਣ ਦਾ ਸ਼ੱਕ ਹੈ।