American tariffs : ਹੀਰਾ ਪਾਲਿਸ਼ ਕਰਨ ਵਾਲੀਆਂ ਕੰਪਨੀਆਂ ਨੂੰ 30 ਫੀ ਸਦੀ ਤਕ ਦਾ ਘਾਟਾ ਹੋਣ ਦਾ ਖਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

American tariffs : ਬੁਧਵਾਰ ਨੂੰ ਅਮਰੀਕੀ ਬਾਜ਼ਾਰ ’ਚ ਦਾਖ਼ਲ ਹੋਣ ਵਾਲੇ ਭਾਰਤੀ ਉਤਪਾਦਾਂ ਉਤੇ 25 ਫੀ ਸਦੀ ਵਾਧੂ ਟੈਰਿਫ ਲਾਗੂ ਹੋ ਗਿਆ।

ਹੀਰਾ ਪਾਲਿਸ਼ ਕਰਨ ਵਾਲੀਆਂ ਕੰਪਨੀਆਂ ਨੂੰ 30 ਫੀ ਸਦੀ ਤਕ ਦਾ ਘਾਟਾ ਹੋਣ ਦਾ ਖਦਸ਼ਾ

Mumbai News in Punjabi : ਅਮਰੀਕਾ ਵਲੋਂ ਭਾਰਤੀ ਨਿਰਯਾਤ ਉਤੇ ਲਗਾਏ ਗਏ 50 ਫ਼ੀ ਸਦੀ ਟੈਰਿਫ ਦੇ ਲਾਗੂ ਹੋਣ ਨਾਲ ਭਾਰਤ ਦੇ ਕੁਦਰਤੀ ਹੀਰਾ ਪਾਲਿਸ਼ਿੰਗ ਉਦਯੋਗ ਦਾ ਮਾਲੀਆ ਚਾਲੂ ਵਿੱਤੀ ਸਾਲ ’ਚ 28-30 ਫ਼ੀ ਸਦੀ ਘਟ ਕੇ 12.50 ਅਰਬ ਡਾਲਰ ਰਹਿ ਸਕਦਾ ਹੈ।

ਅਮਰੀਕੀ ਪ੍ਰਸ਼ਾਸਨ ਵਲੋਂ ਰੂਸੀ ਤੇਲ ਖਰੀਦਣ ਉਤੇ ਭਾਰਤ ਨੂੰ ਜੁਰਮਾਨਾ ਦੇਣ ਦੇ ਕਦਮ ਤੋਂ ਬਾਅਦ ਬੁਧਵਾਰ ਨੂੰ ਅਮਰੀਕੀ ਬਾਜ਼ਾਰ ’ਚ ਦਾਖ਼ਲ ਹੋਣ ਵਾਲੇ ਭਾਰਤੀ ਉਤਪਾਦਾਂ ਉਤੇ 25 ਫੀ ਸਦੀ ਵਾਧੂ ਟੈਰਿਫ ਲਾਗੂ ਹੋ ਗਿਆ। ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਪ੍ਰੈਲ ਵਿਚ ਲਗਾਏ ਗਏ ਦੋ-ਪੱਖੀ ਟੈਰਿਫ ਦੇ 25 ਫ਼ੀ ਸਦੀ ਦੇ ਸਿਖਰ ਉਤੇ ਹੈ। 

ਕ੍ਰਿਸਿਲ ਰੇਟਿੰਗਜ਼ ਨੇ ਇਕ ਰੀਪੋਰਟ ’ਚ ਕਿਹਾ ਕਿ 2024-25 ਦੌਰਾਨ ਭਾਰਤ ’ਚ ਕੁਦਰਤੀ ਹੀਰਾ ਪਾਲਿਸ਼ਿੰਗ ਉਦਯੋਗ ਦਾ ਮਾਲੀਆ ਲਗਭਗ 16 ਅਰਬ ਡਾਲਰ ਰਿਹਾ। 

ਰੀਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਚੀਨ ’ਚ ਮੰਗ ਘਟਣ ਅਤੇ ਪ੍ਰਯੋਗਸ਼ਾਲਾ ’ਚ ਬਣੇ ਹੀਰੇ ਨਾਲ ਮੁਕਾਬਲਾ ਵਧਣ ਨਾਲ ਕੁਦਰਤੀ ਹੀਰੇ ਦੀਆਂ ਕੀਮਤਾਂ ਅਤੇ ਵਿਕਰੀ ਦੀ ਮਾਤਰਾ ’ਚ ਗਿਰਾਵਟ ਕਾਰਨ ਪਿਛਲੇ ਤਿੰਨ ਵਿੱਤੀ ਵਰ੍ਹਿਆਂ ’ਚ 40 ਫੀ ਸਦੀ ਦੀ ਗਿਰਾਵਟ ਆਵੇਗੀ। 

ਕ੍ਰਿਸਿਲ ਰੇਟਿੰਗਜ਼ ਨੇ ਕਿਹਾ ਕਿ ਇਸ ਹਫਤੇ ਤੋਂ ਲਾਗੂ ਹੋਣ ਵਾਲੇ 50 ਫੀ ਸਦੀ ਟੈਰਿਫ ਨਾਲ ਅਮਰੀਕਾ ਨੂੰ ਨਿਰਯਾਤ ਦੋ ਕਾਰਨਾਂ ਕਰ ਕੇ ਮੁਸ਼ਕਲ ਹੋ ਜਾਂਦਾ ਹੈ- ਇਕ, ਉਦਯੋਗ ਦੇ ਘੱਟ ਮਾਰਜਿਨ ਕਾਰਨ ਵਾਧੇ ਵਾਲੇ ਟੈਕਸ ਨੂੰ ਅਪਣਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਦੂਜਾ, ਮੰਗ ਘਟਣ ਦਾ ਮਤਲਬ ਹੈ ਕਿ ਵਧਦੇ ਬੋਝ ਨੂੰ ਖਪਤਕਾਰਾਂ ਉਤੇ ਪਾਉਣਾ ਆਸਾਨ ਨਹੀਂ ਹੋਵੇਗਾ। 

ਇਸ ਦੇ ਨਤੀਜੇ ਵਜੋਂ ਓਪਰੇਟਿੰਗ ਲੀਵਰੇਜ ਘਟਣ ਨਾਲ ਹੀਰਾ ਪਾਲਿਸ਼ ਕਰਨ ਵਾਲਿਆਂ ਦਾ ਓਪਰੇਟਿੰਗ ਮਾਰਜਨ 50-100 ਬੇਸਿਸ ਪੁਆਇੰਟ ਘੱਟ ਹੋ ਸਕਦਾ ਹੈ ਅਤੇ ਉਨ੍ਹਾਂ ਦੇ ਕ੍ਰੈਡਿਟ ਪ੍ਰੋਫਾਈਲ ਉਤੇ ਦਬਾਅ ਪੈ ਸਕਦਾ ਹੈ। ਭਾਰਤੀ ਪਾਲਿਸ਼ ਕੀਤਾ ਹੀਰਾ ਉਦਯੋਗ ਅਪਣੇ ਮਾਲੀਆ ਦਾ 80 ਫ਼ੀ ਸਦੀ ਨਿਰਯਾਤ ਤੋਂ ਪ੍ਰਾਪਤ ਕਰਦਾ ਹੈ ਜਦਕਿ ਅਮਰੀਕਾ ਭਾਰਤ ਲਈ ਇਕ ਪ੍ਰਮੁੱਖ ਬਾਜ਼ਾਰ ਹੈ ਅਤੇ ਇਸਦੇ ਨਿਰਯਾਤ ਦਾ 35 ਫ਼ੀ ਸਦੀ ਹਿੱਸਾ ਹੈ।

 (For more news apart from Diamond polishing companies fear losses of up to 30 percent News in Punjabi, stay tuned to Rozana Spokesman)