Gautam Adani ਨੇ 1000 ਕਰੋੜ ਰੁਪਏ ’ਚ ਖ਼ਰੀਦਿਆ ਲਗਜ਼ਰੀ ਜਹਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਟੀਰੀਅਰ ’ਤੇ 35 ਕਰੋੜ ਖ਼ਰਚ ਬਣਾਇਆ 5 ਤਾਰਾ ਹੋਟਲ ਵਰਗਾ

Gautam Adani buys luxury aircraft for Rs 1000 crore

ਨਵੀਂ ਦਿੱਲੀ :  ਭਾਰਤੀ ਉਦਯੋਗਪਤੀ ਗੌਤਮ ਅਡਾਨੀ ਨੇ ਅਮਰੀਕੀ ਜਹਾਜ਼ ਕੰਪਨੀ ਬੋਇੰਗ ਤੋਂ 737-ਮੈਕਸ 8-ਬੀਬੀਜੇ ਸੀਰੀਜ਼ ਦਾ ਲਗਜਰੀ ਬਿਜ਼ਨਸ ਹਵਾਈ ਜਹਾਜ਼ ਖਰੀਦਿਆ ਹੈ। ਇਸਦੀ ਕੀਮਤ 1000 ਕਰੋੜ ਰੁਪਏ ਹੈ ਅਤੇ ਇਹ ਲੰਦਨ ਤਕ ਨਾਨ-ਸਟੌਪ ਉਡਾਣ ਭਰ ਸਕਦਾ ਹੈ।

ਅਡਾਨੀ ਦਾ ਨਵਾਂ ਜਹਾਜ਼ ਸਵਿਟਜਰਲੈਂਡ ਦੇ ਬੇਸਲ ਸ਼ਹਿਰ ਤੋਂ 9 ਘੰਟੇ ਵਿੱਚ 6300 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਹ ਗਣੇਸ਼ ਚਥੁਰਥੀ ਵਾਲੇ ਦਿਨ ਅਹਿਮਦਾਬਾਦ ਏਅਰਪੋਰਟ ’ਤੇ ਉਤਰਿਆ ਅਤੇ ਇਸ ਦਾ ਵਾਟਰ ਕੈਨਨ ਨਾਲ ਸਵਾਗਤ ਕੀਤਾ ਗਿਆ। 

ਜ਼ਿਕਰਯੋਗ ਹੈ ਕਿ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸੇ ਸੀਰੀਜ਼ ਦਾ ਜਹਾਜ਼ ਖਰੀਦਿਆ ਸੀ। ਅਡਾਨੀ ਦੇ ਬਿਜ਼ਨਸ ਜੈਟ ਦਾ ਇੰਟੀਰਿਅਰ ਸਵਿਟਜਰਲੈਂਡ ’ਚ 35 ਕਰੋੜ ਰੁਪਏ ਦੀ ਕੀਮਤ ਨਾਲ ਤਿਆਰ ਕੀਤਾ ਗਿਆ। ਇਹ ਅਲਟਰਾ-ਲਗਜ਼ਰੀ ਏਅਰਕ੍ਰਾਫਟ ਸੁਇਟ ਬੈਡਰੂਮ, ਬਾਥਰੂਮ, ਪ੍ਰੀਮੀਅਮ ਲਾਉਂਜ, ਕਾਨਫਰੰਸ ਰੂਮ ਵਰਗੀਆਂ ਸਹੂਲਤਾਂ ਨਾਲ ਲੈਸ ਹੈ। ਇਹ 35 ਹਜ਼ਾਰ ਫੁੱਟ ਦੀ ਉਚਾਈ ’ਤੇ ਉਡਦੇ ਇਕ ਪੰਜ ਤਾਰਾ ਹੋਟਲ ਦੇ ਬਰਾਬਰ ਹੈ। ਜਹਾਜ਼ ਦਾ ਇੰਟੀਰਿਅਰ ਪੂਰਾ ਕਰਨ ’ਚ 2 ਸਾਲ ਦਾ ਸਮਾਂ ਲੱਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਡਾਨੀ ਸਮੂਹ ਦੀ ਕਰਣਾਵਤੀ ਏਵੀਏਸ਼ਨ ਕੰਪਨੀ ਕੋਲ ਇਸ ਨਵੇਂ ਜਹਾਜ਼ ਦੇ ਨਾਲ 10 ਵਪਾਰਕ ਜਹਾਜ਼ਾਂ ਦਾ ਬੇੜਾ ਹੋ ਗਿਆ ਹੈ।