Jammu and Kashmir's ਦੇ ਕੁਪਵਾੜਾ ’ਚੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਭੰਡਾਰ ਹੋਇਆ ਬਰਾਮਦ
ਹੰਦਵਾੜਾ ਪੁਲਿਸ ਦੇ ਸਪੈਸ਼ਲ ਗਰੁੱਪ ਨੇ ਰਾਜਵਾਰ ਦੇ ਭੁਵਨ ਜੰਗਲ ਤੋਂ ਇਹ ਹਥਿਆਰ ਕੀਤੇ ਬਰਾਮਦ
arms and ammunition recovered news : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਬੁੱਧਵਾਰ ਨੂੰ ਇੱਕ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਭੰਡਾਰ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬਰਾਮਦਗੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਨਾਪਾਕ ਮਨਸੂਬਿਆਂ ਲਈ ਇੱਕ ਵੱਡਾ ਝਟਕਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇਗਾ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੰਦਵਾੜਾ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਰਾਜਵਾਰ ਦੇ ਭੁਵਨ ਜੰਗਲ ਤੋਂ ਹਥਿਆਰਾਂ, ਗੋਲਾ-ਬਾਰੂਦ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਦਾ ਭੰਡਾਰ ਬਰਾਮਦ ਕੀਤਾ ਹੈ। ਇਸ ’ਚ 22 ਗ੍ਰਨੇਡ, ਇੱਕ ਅੰਡਰ-ਬੈਰਲ ਗ੍ਰਨੇਡ ਲਾਂਚਰ, 15 ਏਕੇ 47 ਰਾਉਂਡ ਅਤੇ ਅੱਧਾ ਕਿਲੋਗ੍ਰਾਮ ਕਾਲਾ ਪਾਊਡਰ ਸ਼ਾਮਲ ਹੈ, ਜਿਸ ’ਤੇ ਵਿਸਫੋਟਕ ਪਦਾਰਥ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ।