Manali ਦਾ ਮਸ਼ਹੂਰ ਰੈਸਟੋਰੈਂਟ ‘ਸ਼ੇਰ-ਏ-ਪੰਜਾਬ ਹੜ੍ਹ’ ਦੇ ਪਾਣੀ ’ਚ ਰੁੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੈਸਟੋਰੈਂਟ ਦਾ ਸਾਹਮਣੇ ਵਾਲਾ ਹਿੱਸਾ ਦਰਸਾਉਂਦਾ ਹੈ ਰੈਸਟੋਰੈਂਟ ਦੀ ਮੌਜੂਦਗੀ

Manali's famous restaurant 'Sher-e-Punjab' submerged in flood waters

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਬਿਆਸ ਦਰਿਆ ਵਿਚ ਆਇਆ ਤੇਜ਼ ਪਾਣੀ ਦਾ ਵਹਾਅ ਮਨਾਲੀ ਦੇ ਨੇੜੇ ਰੋਹਤਾਂਗ ਰੋਡ ’ਤੇ ਸਥਿਤ ਦੋ ਮੰਜ਼ਿਲਾ ਮਸ਼ਹੂਰ ਰੈਸਟੋਰੈਂਟ ‘ਸ਼ੇਰ-ਏ-ਪੰਜਾਬ’ ਨੂੰ ਵੀ ਆਪਣੇ ਨਾਲ ਹੀ ਰੋੜ ਕੇ ਲੈ ਗਿਆ। ਇਸ ਰੈਸਟੋਰੈਂਟ ਦਾ ਹੁਣ ਸਿਰਫ਼ ਸਾਹਮਣੇ ਵਾਲਾ ਹਿੱਸਾ ਹੀ ਬਚਿਆ ਹੈ ਜੋ ਇਸ ਰੈਸਟੋਰੈਂਟ ਦੀ ਮੌਜੂਦਗੀ ਦਾ ਸਬੂਤ ਹੈ। ਮਨਾਲੀ ਦੇ ਮਾਲ ਰੋਡ ’ਤੇ ਸਥਿਤ ‘ਸ਼ੇਰ-ਏ-ਪੰਜਾਬ’ ਰੈਸਟੋਰੈਂਟ ਪੰਜਾਬ ਦੀ ਵਿਰਾਸਤ ਸੀ, ਜੋ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਸੀ।

ਦੋ ਮੰਜ਼ਿਲਾ ਇਮਾਰਤ ਵਾਲਾ ਇਹ ਰੈਸਟੋਰੈਂਟ 2021 ਵਿੱਚ ਖੋਲਿ੍ਹਆ ਗਿਆ ਸੀ। ਇਸ ਦਾ ਰਿਹਾਇਸ਼ੀ ਢਾਂਚਾ ਪਹਿਲਾਂ ਵੀ ਆਫ਼ਤਾਂ ਦਾ ਸਾਹਮਣਾ ਕਰ ਚੁੱਕਾ ਸੀ। 1995 ਵਿੱਚ ਜਦੋਂ ਮਨਾਲੀ ਘਾਟੀ ਵਿੱਚ ਹੜ੍ਹ ਆਏ ਸਨ ਤਾਂ ਉਸ ਸਮੇਂ ਵੀ ਇਸ ਦੀ ਇਮਾਰਤ ਨੂੰ ਬਿਆਸ ਦਰਿਆ ਨੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੀ। ਫਿਰ 2023 ਦੇ ਅਚਾਨਕ ਹੜ੍ਹਾਂ ਦੌਰਾਨ ਬਿਆਸ ਦਰਿਆ ਦਾ ਪਾਣੀ ਇਮਾਰਤ ਦੀ ਪਿਛਲੀ ਚਾਰਦੀਵਾਰੀ ਨਾਲ ਟਕਰਾ ਗਿਆ ਸੀ ਪਰ ਇਸਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਿਆ।

ਸ਼ੇਰ-ਏ-ਪੰਜਾਬ ਦੀ ਇਮਾਰਤ ਵਿੱਚ ਇੱਕ ਬੇਸਮੈਂਟ, ਇੱਕ ਜ਼ਮੀਨੀ ਮੰਜ਼ਿਲ ਅਤੇ ਛੇ ਕਮਰੇ ਵਾਲੀ ਇੱਕ ਉੱਪਰਲੀ ਮੰਜ਼ਿਲ ਸੀ, ਅਤੇ ਇਸ ਵਿੱਚ ਇੱਕ ਸਮੇਂ ਵਿੱਚ 125 ਲੋਕਾਂ ਨੂੰ ਖਾਣਾ ਪਰੋਸਣ ਦੀ ਸਮਰੱਥਾ ਸੀ। ਸਰਵਜੀਤ ਸਿੰਘ ਗੁਲਾਟੀ ਜੋ ਮਨਾਲੀ ਵਿੱਚ ਸ਼ੇਰ-ਏ-ਪੰਜਾਬ ਚਲਾਉਂਦੇ ਹਨ, ਨੇ ਰੋਹਤਾਂਗ ਰੋਡ ’ਤੇ ਸਥਿਤ ਦੋ ਮੰਜ਼ਿਲਾ ਇਮਾਰਤ ਨੂੰ ਰੈਸਟੋਰੈਂਟ ਲਈ ਕਿਰਾਏ ’ਤੇ ਲਿਆ ਸੀ। 1947 ਵਿੱਚ ਪਾਕਿਸਤਾਨ ਦੇ ਪੇਸ਼ਾਵਰ ਤੋਂ ਮੰਡੀ ਹਿਮਾਚਲ ਪ੍ਰਦੇਸ਼ ਜੋ ਉਸ ਸਮੇਂ ਅਣਵੰਡੇ ਹੋਏ ਪੰਜਾਬ ਦਾ ਹਿੱਸਾ ਸੀ। ਗੁਲਾਟੀ ਨੇ ਕਿਹਾ 2020 ਵਿੱਚ ਸੁਖਬੀਰ ਮਹਿਤਾ ਤੋਂ ਜਾਇਦਾਦ ਕਿਰਾਏ ’ਤੇ ਲੈਣ ਤੋਂ ਬਾਅਦ ਮੈਂ 2021 ਵਿੱਚ ਰੋਹਤਾਂਗ ਰੋਡ ’ਤੇ ਇੱਕ ਸ਼ਾਖਾ ਖੋਲ੍ਹੀ ਸੀ। ਮੇਰੀ ਧੀ ਸਹਿਜ ਸ਼ਾਖਾ ਦਾ ਪ੍ਰਬੰਧਨ ਕਰ ਰਹੀ ਸੀ। ਆਮ ਤੌਰ ’ਤੇ ਸਟਾਫ ਰਾਤ 10 ਵਜੇ ਤੱਕ ਰੈਸਟੋਰੈਂਟ ਬੰਦ ਕਰ ਦਿੰਦਾ ਹੈ ਪਰ ਸੋਮਵਾਰ ਨੂੰ ਉਹ ਇਸਨੂੰ ਰਾਤ 8.30 ਵਜੇ ਦੇ ਕਰੀਬ ਬੰਦ ਕਰ ਦਿੰਦੇ ਹਨ। ਆਖਰੀ ਗਾਹਕ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਉਸਦਾ ਡਰਾਈਵਰ ਸਨ ਜੋ ਲਗਾਤਾਰ ਇਥੇ ਆਉਂਦੇ ਸਨ।

ਖੁਸ਼ਕਿਸਮਤੀ ਇਹ ਰਹੀ ਕਿ ਜਦੋਂ ਇਹ ਇਮਾਰਤ ਮੰਗਲਵਾਰ ਨੂੰ ਸਵੇਰੇ ਢਹਿ ਗਈ ਤਾਂ ਉਸ ਸਮੇਂ ਕੋਈ ਵਿਅਕਤੀ ਅੰਦਰ ਨਹੀਂ ਸੀ।  ਗੁਲਾਟੀ ਨੇ ਕਿਹਾ ਕਿ 2023 ਵਿੱਚ ਬਿਆਸ ਨਦੀ ਇਮਾਰਤ ਦੀ ਪਿਛਲੀ ਚਾਰਦੀਵਾਰੀ ਨਾਲ ਟਕਰਾ ਗਈ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ। ਜ਼ਮੀਨ ਮਾਲਕ ਨੇ ਸਾਨੂੰ ਦੱਸਿਆ ਕਿ 1995 ਵਿੱਚ ਆਏ ਹੜ੍ਹਾਂ ਨਾਲ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਗੁਲਾਟੀ 3.5 ਲੱਖ ਰੁਪਏ ਸਾਲਾਨਾ ਕਿਰਾਇਆ ਦਿੰਦਾ ਸੀ ਅਤੇ ਉਨ੍ਹਾਂ ਾਅਵਾ ਕੀਤਾ ਕਿ ਉਸ ਨੂੰ ਇਸ ਦੁਖਾਂਤ ਨਾਲ ਲਗਭਗ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।