ਇਨਸਾਨੀਅਤ ਸ਼ਰਮਸਾਰ : ਧੀ ਦੀ ਅਰਥੀ ਲੈ ਕੇ ਪੰਜ ਘੰਟੇ ਤੱਕ ਭਟਕਦੇ ਰਹੇ ਮਾਤਾ-ਪਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਖੀਸਰਾਏ ਵਿਚ ਵੀਰਵਾਰ ਨੂੰ ਹੋਈ ਇਕ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ, ਜਿਸ ਵਿਚ...

Victim

ਲਖੀਸਰਾਏ :- ਲਖੀਸਰਾਏ ਵਿਚ ਵੀਰਵਾਰ ਨੂੰ ਹੋਈ ਇਕ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ, ਜਿਸ ਵਿਚ ਮਾਤਾ-ਪਿਤਾ ਆਪਣੀ ਧੀ ਦੀ ਲਾਸ਼ ਲੈ ਕੇ ਕਈ ਘੰਟੇ ਬੇਸਹਾਰਾ ਭਟਕਦੇ ਰਹੇ। ਅਸਲ ਵਿਚ ਉਹ ਆਪਣੀ ਬੀਮਾਰ ਧੀ ਨੂੰ ਲੈ ਕੇ ਬੱਸ ਵਿਚ ਸਫ਼ਰ ਕਰ ਰਹੇ ਸੀ, ਉਸ ਸਮੇਂ ਦੌਰਾਨ ਉਸ ਦੀ ਮੌਤ ਹੋ ਗਈ। ਖ਼ਬਰ ਮਿਲਦੇ ਹੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਉਹਨਾਂ ਨੂੰ ਉਤਾਰ ਦਿੱਤਾ। ਉਸ ਤੋਂ ਬਾਅਦ ਗਰੀਬ ਪਤੀ-ਪਤਨੀ ਨੇ ਰੇਲ-ਯਾਤਰਾ ਬਾਰੇ ਸੋਚਿਆ, ਪਰ ਜਦੋਂ ਰੇਲਗੱਡੀ ਉਤੇ ਚੜਨ ਲੱਗੇ ਤਾਂ ਲੋਕਾਂ ਨੇ ਮ੍ਰਿਤਕ ਨੂੰ ਦੇਖ ਕੇ ਮਨਾ ਕਰ ਦਿੱਤਾ।​​

ਬੇਸਹਾਰਾ ਹੋ ਕੇ ਉਹ ਰੇਲਵੇ ਪਲੇਟਫਾਰਮ ਉਤੇ ਹੀ ਭਟਕਦੇ ਰਹੇ, ਪਰ ਮਦਦ ਦੇ ਲਈ ਕੋਈ ਸਾਹਮਣੇ ਨਹੀਂ ਆਇਆ। ਲੋਕ ਮ੍ਰਿਤਕ ਨੂੰ ਵੇਖ ਕੇ ਮੂੰਹ ਮੋੜ ਲੈਂਦੇ ਸੀ।ਸਟੇਸ਼ਨ ਉਤੇ ਰੌਂਦੇ ਮਾਤਾ-ਪਿਤਾ ਨੂੰ ਵੇਖ ਕੇ ਕੁਝ ਸੂਚਨਾ ਕਰਮਚਾਰੀਆਂ ਦੀ ਨਜ਼ਰ ਪਈ, ਤਾਂ ਉਹਨਾਂ ਨੇ ਪ੍ਰਬੰਧਕੀ ਪਦਅਧਿਕਾਰੀ ਨੂੰ ਸੂਚਨਾ ਦੇ ਕੇ ਮ੍ਰਿਤਕ ਸਵਾਰੀ ਦਾ ਪ੍ਰਬੰਧ ਕਰਵਾਇਆ। ਉਸ ਤੋਂ ਬਾਅਦ ਉਹ ਆਪਣੀ ਧੀ ਦੀ ਲਾਸ਼ ਨੂੰ ਲੈ ਕੇ ਘਰ ਜਾ ਸਕੇ। ਬੇਗੁਸਰਾਏ ਜ਼ਿਲੇ ਦੇ ਹੁਸੈਨਾ ਦਿਆਰਾ ਪਿੰਡ ਦੇ ਹਰੇਰਾਮ ਸ਼ਰਮਾ ਅਤੇ ਰਾਜਧਾਨੀ ਦੇਵੀ ਦੀ ਸਪੁੱਤਰੀ ਅਨੀਤਾ ਦੇਵੀ (40 ਸਾਲਾਂ) ਕਾਫ਼ੀ ਦਿਨਾਂ ਤੋਂ ਪੀਲੀਆ ਬੀਮਾਰੀ ਤੋਂ ਪੀੜਿਤ ਸੀ।

ਟਾਊਨ ਥਾਨਾ ਖੇਤਰ ਦੇ ਬਿਹਰੌਰਾ ਪਿੰਡ ਦੇ ਇਕ ਤਾਂਤਰਿਕ ਦੇ ਉੱਥੇ ਉਹ ਝਾੜ ਫੂਕ ਦੇ ਚੱਕਰ ਵਿਚ ਪੈ ਗਏ ਸੀ। ਇਕ ਮਹੀਨੇ ਤੋਂ ਵੱਧ ਉਚਿਤ ਇਲਾਜ ਨਾ ਮਿਲਣ ਕਰਕੇ ਵੀਰਵਾਰ ਨੂੰ ਲੜਕੀ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਤਾਂਤਰਿਕ ਨੇ ਵੀ ਠੀਕ ਕਰਨ ਤੋਂ ਇਨਕਾਰ ਕਰ ਦਿੱਤਾ।

ਬੀਮਾਰ ਧੀ ਨੂੰ ਲੈ ਕੇ ਮਾਤਾ-ਪਿਤਾ ਵਾਪਸ ਘਰ ਜਾ ਰਹੇ ਸੀ ਕਿ ਇਸ ਦੌਰਾਨ ਬੱਸ ਵਿਚ ਅਨੀਤਾ ਦੀ ਮੌਤ ਹੋ ਗਈ। ਐੱਸ.ਡੀ.ਐੱਮ. ਮੁਰਲੀ ਪ੍ਰਸਾਦ ਸਿੰਘ ਅਤੇ ਡੀ.ਪੀ.ਐੱਮ ਖਾਲਿਦ ਹੁਸੈਨ ਨੇ ਮਦਦ ਕੀਤੀ, ਜਿਸ ਤੋਂ ਕੁਝ ਘੰਟੇ ਬਾਅਦ ਮ੍ਰਿਤਕ ਸਵਾਰੀ ਲਖੀਸਰਾਏ ਸਟੇਸ਼ਨ ਤੇ ਪਹੁੰਚੀ ਅਤੇ ਪੀੜਤ ਮਾਤਾ-ਪਿਤਾ ਆਪਣੀ ਧੀ ਦੀ ਲਾਸ਼ ਨੂੰ ਲੈ ਕੇ ਆਪਣੇ ਪਿੰਡ ਬੇਗੁਸਰਾਏ ਵਿਖੇ ਪਹੁੰਚੇ ਸਕੇ।