ਈਰਾਨ ਤੋਂ ਕੱਚਾ ਤੇਲ ਖਰੀਰਦਾ ਰਹੇਗਾ ਭਾਰਤ : ਵਿਦੇਸ਼ ਮੰਤਰੀ
ਈਰਾਨ ਤੋਂ ਕੱਚਾ ਤੇਲ ਖਰੀਦਣ ਉੱਤੇ ਭਾਰਤ ਨੇ ਵਚਨਬੱਧਤਾ ਜਤਾਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਾਰਿਫ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਨਾਲ ਜੁੜੇ ਵਿਦੇਸ਼ ...
ਨਵੀਂ ਦਿੱਲੀ :- ਈਰਾਨ ਤੋਂ ਕੱਚਾ ਤੇਲ ਖਰੀਦਣ ਉੱਤੇ ਭਾਰਤ ਨੇ ਵਚਨਬੱਧਤਾ ਜਤਾਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਾਰਿਫ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਨਾਲ ਜੁੜੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਤੋਂ ਬਾਅਦ ਇਹ ਦਾਅਵਾ ਕੀਤਾ। ਜਾਰਿਫ ਨੇ ਕਿਹਾ ਕਿ ਦੋਨਾਂ ਦੇਸ਼ਾਂ ਦੇ ਵਿਚ ਆਰਥਕ ਸਹਿਯੋਗ ਵੀ ਜਾਰੀ ਰਹੇਗਾ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਈਰਾਨ ਤੋਂ ਤੇਲ ਆਯਾਤ ਕਰਣ ਵਾਲੇ ਦੇਸ਼ਾਂ ਉੱਤੇ ਪਾਬੰਦੀ ਲਗਾਉਣ ਦੀ ਚਿਤਾਵਨੀ ਦਿਤੀ ਹੈ।
ਤੇਲ ਆਯਾਤ ਉੱਤੇ ਜਰੀਫ ਨੇ ਕਿਹਾ ਕਿ ਸਾਡੇ ਭਾਰਤੀ ਦੋਸਤਾਂ ਨੇ ਹਮੇਸ਼ਾ ਈਰਾਨ ਤੋਂ ਤੇਲ ਖਰੀਦਣ ਅਤੇ ਆਰਥਕ ਸਹਿਯੋਗ ਵਧਾਉਣ ਦੇ ਮਾਮਲੇ ਵਿਚ ਸਪੱਸ਼ਟ ਇਰਾਦੇ ਰੱਖੇ ਹਨ। ਭਾਰਤੀ ਵਿਦੇਸ਼ ਮੰਤਰੀ ਤੋਂ ਵੀ ਮੈਂ ਇਹੀ ਬਿਆਨ ਸੁਣੇ। ਉਨ੍ਹਾਂ ਨੇ ਕਿਹਾ ਕਿ ਈਰਾਨ ਦੇ ਭਾਰਤ ਦੇ ਨਾਲ ਕਈ ਵਿਆਪਕ ਪੱਧਰ ਦੇ ਸਮਝੌਤੇ ਹਨ। ਊਰਜਾ ਸਮਝੌਤਾ ਵੀ ਇਸ ਵਿਚ ਇਕ ਹੈ। ਕਿਉਂਕਿ ਈਰਾਨ ਹਮੇਸ਼ਾ ਤੋਂ ਭਾਰਤ ਲਈ ਤੇਲ ਦਾ ਅਹਿਮ ਸਰੋਤ ਰਿਹਾ ਹੈ। ਉਨ੍ਹਾਂ ਨੇ ਭਾਰਤ ਅੱਗੇ ਸੰਬੰਧ ਵਧਾਉਣ ਉੱਤੇ ਵੀ ਜ਼ੋਰ ਦਿਤਾ।
ਧਿਆਨ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਈ ਵਿਚ ਈਰਾਨ ਦੇ ਨਾਲ ਅੰਤਰਰਾਸ਼ਟਰੀ ਪ੍ਰਮਾਣੂ ਸੰਧੀ ਤੋਂ ਨਿਕਲਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਈਰਾਨ ਉੱਤੇ ਨਵੀਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਟਰੰਪ ਪ੍ਰਸ਼ਾਸਨ ਨੇ ਸਾਥੀ ਦੇਸ਼ਾਂ ਨੂੰ ਚਿਤਾਵਨੀ ਦਿਤੀ ਹੈ ਕਿ 4 ਨਵੰਬਰ ਨੂੰ ਪਾਬੰਦੀ ਲਾਗੂ ਹੋ ਜਾਣ ਤੋਂ ਬਾਅਦ ਈਰਾਨ ਤੋਂ ਤੇਲ ਆਯਾਤ ਨਾ ਖਰੀਦੇ। ਭਾਰਤ, ਚੀਨ ਤੋਂ ਬਾਅਦ ਈਰਾਨ ਦਾ ਦੂਜਾ ਸਭ ਤੋਂ ਵੱਡਾ ਤੇਲ ਖਰੀਦਦਾਰ ਦੇਸ਼ ਹੈ। ਭਾਰਤ ਈਰਾਨ ਤੋਂ ਤੇਲ ਆਯਾਤ ਵਿਚ ਕਟੌਤੀ ਕਰ ਚੁੱਕਿਆ ਹੈ ਪਰ ਇਹ ਫੈਸਲਾ ਨਹੀਂ ਹੋਇਆ ਹੈ ਕਿ ਕੀ ਈਰਾਨ ਤੋਂ ਤੇਲ ਖਰੀਦਣਾ ਬਿਲਕੁੱਲ ਬੰਦ ਕਰ ਦਿਤਾ ਜਾਵੇ।
ਮੰਨਿਆ ਜਾ ਰਿਹਾ ਸੀ ਕਿ ਅਮਰੀਕਾ ਵਲੋਂ ਪਾਬੰਦੀ ਦੀਆਂ ਧਮਕੀਆਂ ਦੇ ਵਿਚ ਭਾਰਤੀ ਕੰਪਨੀਆਂ ਨਵੰਬਰ ਤੱਕ ਈਰਾਨ ਤੋਂ ਤੇਲ ਦੀ ਆਪੂਰਤੀ ਖਤਮ ਕਰ ਸਕਦੀਆਂ ਹਨ। ਤੇਲ ਖਰੀਦਦਾਰ ਦੋ ਵੱਡੀ ਕੰਪਨੀ - ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੋਨੋਂ ਅਜੇ ਤੱਕ ਨਵੰਬਰ ਲਈ ਈਰਾਨੀ ਕਾਰਗੋ ਕੰਪਨੀਆਂ ਨੂੰ ਆਰਡਰ ਨਹੀਂ ਦਿੱਤੇ। ਨਾਇਰਾ ਐਨਰਜੀ ਨੇ ਵੀ ਹੁਣ ਤੱਕ ਈਰਾਨ ਤੋਂ ਤੇਲ ਖਰੀਦਣ ਦੀ ਕੋਈ ਯੋਜਨਾ ਨਹੀਂ ਬਣਾਈ। ਅਜਿਹੇ ਵਿਚ ਜਾਪਾਨ ਅਤੇ ਕੋਰੀਆ ਤੋਂ ਬਾਅਦ ਈਰਾਨ ਉੱਤੇ ਇਕ ਹੋਰ ਤੇਲ ਦਾ ਵੱਡਾ ਖਰੀਦਦਾਰ ਗੁਆਚਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਚੀਨ ਤੋਂ ਬਾਅਦ ਭਾਰਤ ਈਰਾਨ ਦੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ।