'ਸਰਜ਼ੀਕਲ ਸਟ੍ਰਾਈਕ' ਦੀ ਦੂਜੀ ਵਰ੍ਹੇਗੰਢ 'ਤੇ ਜੋਧਪੁਰ 'ਚ ਨਰਿੰਦਰ ਮੋਦੀ ਸ਼ਹੀਦਾਂ ਨੂੰ ਦੇਣਗੇ ਸ਼ਰਧਾਂਜ਼ਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (28 ਸਤੰਬਰ) ਜੋਧਪੁਰ 'ਚ 'ਸ਼ਕਤੀ ਪਰਵ' ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ

PM Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (28 ਸਤੰਬਰ) ਜੋਧਪੁਰ 'ਚ 'ਸ਼ਕਤੀ ਪਰਵ' ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਬਹਾਦਰੀ ਪਰਵ ਸਮਾਰੋਹ ਦਾ ਇਹ ਆਯੋਜਨ 2016 ਵਿਚ ਕੰਟਰੋਲ ਰੇਖਾ ਦੇ ਪਾਰ ਅਤਿਵਾਦੀ ਦੇ ਲਾਂਚ ਪੈਡ ਨੂੰ ਨਸ਼ਟ ਕਰਨ ਲਈ ਸਰਜ਼ੀਕਲ ਸਟ੍ਰਾਈਕ ਦੀ ਦੂਜੀ ਵਰ੍ਹੇਗੰਢ 'ਤੇ ਹੋ ਰਿਹਾ ਹੈ, ਇਸ ਲਈ ਪੀ ਐਮ ਨਰਿੰਦਰ ਮੋਦੀ ਜੋਧਪੁਰ ਪਹੁੰਚੇ ਹਨ। ਉਹਨਾਂ ਨੂੰ ਜੋਧਪੁਰ ਹਵਾਈ ਅੱਡੇ ਤੋਂ ਗਾਰਡ ਆਫ਼ ਆਨਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੋਦੀ ਜੀ ਏਅਰਪੋਰਟ ਸਟੇਸ਼ਨ ਪਹੁੰਚੇ।

ਉਥੇ ਉਹਨਾਂ ਨੇ ਵਿਜ਼ਟਰ ਬੁਕ ਉਤੇ ਦਸਤਖ਼ਤ ਕੀਤੇ। ਪ੍ਰਧਾਨ ਮੰਤਰੀ ਮੋਦੀ ਨੇ ਕੋਨਾਰਕ ਕੋਣ ਵਿਚ ਸ਼ਹੀਦਾਂ ਨੂੰ ਸ਼ਰਧਾਜ਼ਲੀ ਦਿਤੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਵੀ ਉਥੇ ਉਹਨਾਂ ਦੇ ਨਾਲ ਹਨ, ਸ਼ੁਕਰਵਾਰ ਨੂੰ 30 ਸਤੰਬਰ ਤੱਕ ਦੇਸ਼ ਵਿਚ ਇਹ 'ਸ਼ਕਤੀ ਪਰਵ ਮਨਾਇਆ ਜਾ ਰਿਹਾ ਹੈ। ਜੋਧਪੁਰ ਵਿਚ ਆਯੋਜਿਤ ਹੋਣ ਵਾਲੀ ਇਸ ਪ੍ਰਦਰਸ਼ਨੀ ਵਿਚ ਸੈਨਾ ਦੀ ਬਹਾਦਰੀ ਅਤੇ ਦੇਸ਼ ਨਿਰਮਾਣ 'ਚ ਉਹਨਾਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਪੀ ਐਮ ਮੋਦੀ ਇਥੇ ਸੰਯੁਕਤ ਕਮਾਂਡਰ ਕਾਂਨਫਰੰਸ ਵਿਚ ਹਿਸਾ ਲੈਣਗੇ। ਇਸ ਪ੍ਰਦਰਸ਼ਨੀ ਦੇ ਦੌਰਾਨ ਤਿੰਨਾਂ ਸੈਨਾਵਾਂ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੌਜੂਦ ਰਹਿਣਗੇ। ਸੈਨਾ ਨੇ 28-29 ਸਤੰਬਰ, 2016 ਦੀ ਰਾਤ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਰਜ਼ੀਕਲ ਸਟ੍ਰਾਈਕ ਕੀਤੀ ਸੀ ਅਤੇ ਅਤਿਵਾਦੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਸ਼ਕਤੀ ਪਰਵ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।

 ਇਸ ਤੋਂ ਬਾਅਦ ਪੀ ਐਮ ਜੋਧਪੁਰ ਏਅਰਪੋਰਟ ਸਟੇਸ਼ਨ ਜਾਵੇਗਾ, ਉਥੇ ਸੰਯੁਕਤ ਕਮਾਂਡਰ ਕਾਂਨਫਰੰਸ ਵਿਚ ਸ਼ਾਮਿਲ ਹੋਣਗੇ। ਇਸ ਕਾਂਨਫਰੰਸ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਸੈਨਾ ਪ੍ਰਮੁੱਖ, ਜਲ ਸੈਨਾ, ਵਾਯੂ ਸੈਨਾ, ਦੇ ਨਾਲ ਹੀ ਸੀਨੀਅਰ ਰੱਖਿਆ ਅਧਿਕਾਰੀ ਵੀ ਸ਼ਾਮਿਲ ਹੋਣਗੇ। ਇਸ ਤੀਜ਼ੀ ਵਾਰ ਹੈ ਜਦੋਂ ਕਮਾਂਡਰ ਕਾਂਨਫਰੰਸ ਦਿੱਲੀ ਤੋਂ ਬਾਹਰ ਆਯੋਜਿਤ ਕੀਤੀ ਜਾ ਰਹੀ ਹੈ।

 ਅੰਤਿਮ ਵਾਰ 2015 ਵਿਚ ਦਿੱਲੀ 'ਚ ਕਮਾਂਡਰ ਕਾਂਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਉਥੇ ਹੀ 2016 ਵਿਚ ਇਹ ਕਾਂਨਫਰੰਸ ਭਾਰਤੀ ਸੈਨਾ ਜਲ ਸੈਨਾ ਦੇ ਵਰਸ਼ਿਪ ਆਈਐਨਐਸ ਵਿਕਰਮਾਦੱਤਿਆ ਉਤੇ ਆਯੋਜਿਤ ਕੀਤੀ ਗਈ ਸੀ ਜਦਕਿ 2017 ਵਿਚ ਦੇਹਰਾਦੂਨ ਸਥਿਤ ਭਾਰਤੀ ਸੈਨਾ ਅਕੈਡਮੀ ਵਿਚ ਇਹ ਕਾਂਨਫਰੰਸ ਆਯੋਜਿਤ ਕੀਤੀ ਗਈ ਸੀ।